9ਬੁੱਧਵਾਨਾਂ ਨੂੰ ਉਪਦੇਸ਼ ਦੇ ਉਹ ਹੋਰ ਵੀ ਸਿਆਣੇ ਹੋ ਜਾਣਗੇ, ਧਰਮੀ ਨੂੰ ਸਿਖਾ ਅਤੇ ਉਹ ਸਿੱਖਿਆ ਵਿੱਚ ਵੱਧ ਜਾਣਗੇ।
10ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਸਮਝ ਹੈ।
11ਕਿਉਂ ਜੋ ਬੁੱਧ ਦੇ ਕਾਰਨ ਤੁਹਾਡੇ ਦਿਨ ਬਹੁਤ ਹੋਣਗੇ, ਅਤੇ ਤੁਹਾਡੇ ਜੀਵਨ ਵਿੱਚ ਸਾਲਾਂ ਦਾ ਵਾਧਾ ਹੋਵੇਗਾ।
12ਜੇ ਤੁਸੀਂ ਸਿਆਣੇ ਹੋ ਤਾਂ ਤੁਹਾਡੀ ਬੁੱਧ ਤੁਹਾਨੂੰ ਇਨਾਮ ਦੇਵੇਗੀ, ਜੇ ਤੁਸੀਂ ਮਖੌਲ ਕਰਨ ਵਾਲੇ ਹੋ ਤਾਂ ਤੁਸੀਂ ਹੀ ਦੁੱਖ ਝੱਲੋਗੇ।
13ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ ਅਤੇ ਕੁਝ ਨਹੀਂ ਜਾਣਦੀ।