11ਕਿਉਂ ਜੋ ਬੁੱਧ ਦੇ ਕਾਰਨ ਤੁਹਾਡੇ ਦਿਨ ਬਹੁਤ ਹੋਣਗੇ, ਅਤੇ ਤੁਹਾਡੇ ਜੀਵਨ ਵਿੱਚ ਸਾਲਾਂ ਦਾ ਵਾਧਾ ਹੋਵੇਗਾ।
12ਜੇ ਤੁਸੀਂ ਸਿਆਣੇ ਹੋ ਤਾਂ ਤੁਹਾਡੀ ਬੁੱਧ ਤੁਹਾਨੂੰ ਇਨਾਮ ਦੇਵੇਗੀ, ਜੇ ਤੁਸੀਂ ਮਖੌਲ ਕਰਨ ਵਾਲੇ ਹੋ ਤਾਂ ਤੁਸੀਂ ਹੀ ਦੁੱਖ ਝੱਲੋਗੇ।
13ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ ਅਤੇ ਕੁਝ ਨਹੀਂ ਜਾਣਦੀ।
14ਉਹ ਆਪਣੇ ਘਰ ਦੇ ਦਰਵਾਜ਼ੇ ਤੇ, ਸ਼ਹਿਰ ਦੇ ਸਭ ਤੋਂ ਉੱਚੇ ਸਥਾਨ ਉੱਤੇ ਬੈਠੀ ਹੈ,
15ਜਿਹੜੇ ਰਾਹ ਜਾਂਦੇ ਹਨ, ਆਪਣੇ ਰਾਹ ਤੁਰਨ ਵਾਲਿਆਂ ਨੂੰ ਪੁਕਾਰਦੇ ਹਨ।