ਪ੍ਰਕਾਸ਼ ਪੱਤਰ 1

ਮੈਂ ਜੀਉਂਦਾ ਹਾਂ; ਮੈਂ ਮਰ ਗਿਆ ਸੀ, ਅਤੇ ਹੁਣ ਵੇਖ, ਮੈਂ ਸਦਾ ਲਈ ਜੀਉਂਦਾ ਹਾਂ! ਅਤੇ ਮੇਰੇ ਕੋਲ ਮੌਤ ਅਤੇ ਪਤਾਲ ਦੀਆਂ ਚਾਬੀਆਂ ਹਨ।

Revelation 1:18 (UKJV) I am he that lives, and was dead; and, behold, I am alive for evermore, Amen; and have the keys of hell and of death.

16ਉਸ ਦੇ ਸੱਜੇ ਹੱਥ ਵਿੱਚ ਉਸ ਨੇ ਸੱਤ ਤਾਰੇ ਫੜੇ ਹੋਏ ਸਨ, ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਅਤੇ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਸ ਦਾ ਚਿਹਰਾ ਸੂਰਜ ਵਰਗਾ ਸੀ ਜੋ ਆਪਣੇ ਤੇਜ਼ ਨਾਲ ਚਮਕ ਰਿਹਾ ਸੀ।

17ਜਦੋਂ ਮੈਂ ਉਸ ਨੂੰ ਵੇਖਿਆ, ਮੈਂ ਉਸ ਦੇ ਪੈਰਾਂ ਵਿੱਚ ਡਿੱਗਿਆ ਜਿਵੇਂ ਕਿ ਮੈਂ ਮਰ ਗਿਆ ਹੋਵਾਂ। ਫਿਰ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ: “ਨਾ ਡਰ। ਮੈਂ ਪਹਿਲਾਂ ਅਤੇ ਆਖਰੀ ਹਾਂ।

18ਮੈਂ ਜੀਉਂਦਾ ਹਾਂ; ਮੈਂ ਮਰ ਗਿਆ ਸੀ, ਅਤੇ ਹੁਣ ਵੇਖ, ਮੈਂ ਸਦਾ ਲਈ ਜੀਉਂਦਾ ਹਾਂ! ਅਤੇ ਮੇਰੇ ਕੋਲ ਮੌਤ ਅਤੇ ਪਤਾਲ ਦੀਆਂ ਚਾਬੀਆਂ ਹਨ।

19“ਇਸ ਲਈ, ਜੋ ਕੁਝ ਤੂੰ ਵੇਖਿਆ ਹੈ ਉਸ ਨੂੰ ਲਿਖ, ਜੋ ਕੁਝ ਹੋ ਰਿਹਾ ਹੈ ਅਤੇ ਜੋ ਕੁਝ ਇਸ ਤੋਂ ਬਾਅਦ ਵਿੱਚ ਹੋਣ ਵਾਲਾ ਹੈ।

20ਸੱਤ ਤਾਰੇ ਜੋ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਅਤੇ ਸੱਤ ਸੋਨੇ ਦੇ ਸ਼ਮਾਦਾਨਾਂ ਦਾ ਭੇਤ ਇਹ ਹੈ: ਸੱਤ ਤਾਰੇ ਸੱਤ ਕਲੀਸਿਆਵਾਂ ਦੇ ਦੂਤ ਹਨ, ਅਤੇ ਸੱਤ ਸ਼ਮਾਦਾਨ ਸੱਤ ਕਲੀਸਿਆਵਾਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.