11ਪਰ ਸਾਡੇ ਤਿੰਨ ਦਿਨਾਂ ਬਾਅਦ ਪਰਮੇਸ਼ਵਰ ਵੱਲੋਂ ਜੀਵਨ ਦਾ ਸਾਹ ਉਹਨਾਂ ਵਿੱਚ ਦਾਖਲ ਹੋਇਆ, ਅਤੇ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਵੇਖਣ ਵਾਲਿਆਂ ਵਿੱਚ ਦਹਿਸ਼ਤ ਫੈਲ ਗਈ।
12ਤਦ ਉਹਨਾਂ ਨੇ ਸਵਰਗ ਤੋਂ ਇੱਕ ਉੱਚੀ ਆਵਾਜ਼ ਉਹਨਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੀ, “ਇੱਥੇ ਆ ਜਾਓ।” ਅਤੇ ਉਹ ਆਪਣੇ ਦੁਸ਼ਮਣਾਂ ਦੇ ਵੇਖਦਿਆਂ ਇੱਕ ਬੱਦਲ ਵਿੱਚ ਸਵਰਗ ਨੂੰ ਚਲੇ ਗਏ।
13ਉਸੇ ਘੰਟੇ ਤੇ ਇੱਕ ਗੰਭੀਰ ਭੂਚਾਲ ਆਇਆ ਅਤੇ ਸ਼ਹਿਰ ਦਾ ਦਸਵਾਂ ਹਿੱਸਾ ਨਾਸ਼ ਹੋ ਗਿਆ। ਭੂਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ ਅਤੇ ਬਚੇ ਲੋਕ ਘਬਰਾ ਗਏ ਅਤੇ ਸਵਰਗ ਦੇ ਪਰਮੇਸ਼ਵਰ ਦੀ ਮਹਿਮਾ ਕੀਤੀ।
14ਦੂਜੀ ਮੁਸੀਬਤ ਲੰਘ ਗਈ ਹੈ; ਤੀਜੀ ਮੁਸੀਬਤ ਜਲਦੀ ਆ ਰਹੀ ਹੈ।
15ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਆਵਾਜ਼ਾਂ ਆਈਆਂ, ਜਿਸ ਨੇ ਕਿਹਾ: “ਸੰਸਾਰ ਦਾ ਰਾਜ ਸਾਡੇ ਪ੍ਰਭੂ ਅਤੇ ਉਹਨਾਂ ਦੇ ਮਸੀਹਾ ਦਾ ਰਾਜ ਬਣ ਗਿਆ ਹੈ, ਅਤੇ ਉਹ ਸਦਾ ਅਤੇ ਸਦਾ ਲਈ ਰਾਜ ਕਰਣਗੇ।”