13ਉਸੇ ਘੰਟੇ ਤੇ ਇੱਕ ਗੰਭੀਰ ਭੂਚਾਲ ਆਇਆ ਅਤੇ ਸ਼ਹਿਰ ਦਾ ਦਸਵਾਂ ਹਿੱਸਾ ਨਾਸ਼ ਹੋ ਗਿਆ। ਭੂਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ ਅਤੇ ਬਚੇ ਲੋਕ ਘਬਰਾ ਗਏ ਅਤੇ ਸਵਰਗ ਦੇ ਪਰਮੇਸ਼ਵਰ ਦੀ ਮਹਿਮਾ ਕੀਤੀ।
14ਦੂਜੀ ਮੁਸੀਬਤ ਲੰਘ ਗਈ ਹੈ; ਤੀਜੀ ਮੁਸੀਬਤ ਜਲਦੀ ਆ ਰਹੀ ਹੈ।
15ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਆਵਾਜ਼ਾਂ ਆਈਆਂ, ਜਿਸ ਨੇ ਕਿਹਾ: “ਸੰਸਾਰ ਦਾ ਰਾਜ ਸਾਡੇ ਪ੍ਰਭੂ ਅਤੇ ਉਹਨਾਂ ਦੇ ਮਸੀਹਾ ਦਾ ਰਾਜ ਬਣ ਗਿਆ ਹੈ, ਅਤੇ ਉਹ ਸਦਾ ਅਤੇ ਸਦਾ ਲਈ ਰਾਜ ਕਰਣਗੇ।”
16ਅਤੇ ਚੌਵੀਂ ਬਜ਼ੁਰਗ, ਜੋ ਪਰਮੇਸ਼ਵਰ ਦੇ ਸਾਹਮਣੇ ਆਪਣੇ ਸਿੰਘਾਸਣਾ ਤੇ ਬਿਰਾਜਮਾਨ ਸਨ, ਉਹ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕੀਤੀ,
17ਇਹ ਕਹਿੰਦੇ ਹਨ: “ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ, ਉਹ ਜਿਹੜਾ ਹੈ ਅਤੇ ਜਿਹੜਾ ਸੀ, ਕਿਉਂਕਿ ਤੁਸੀਂ ਆਪਣੀ ਮਹਾਨ ਸ਼ਕਤੀ ਲੈ ਲਈ ਹੈ ਅਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।