15ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਆਵਾਜ਼ਾਂ ਆਈਆਂ, ਜਿਸ ਨੇ ਕਿਹਾ: “ਸੰਸਾਰ ਦਾ ਰਾਜ ਸਾਡੇ ਪ੍ਰਭੂ ਅਤੇ ਉਹਨਾਂ ਦੇ ਮਸੀਹਾ ਦਾ ਰਾਜ ਬਣ ਗਿਆ ਹੈ, ਅਤੇ ਉਹ ਸਦਾ ਅਤੇ ਸਦਾ ਲਈ ਰਾਜ ਕਰਣਗੇ।”
16ਅਤੇ ਚੌਵੀਂ ਬਜ਼ੁਰਗ, ਜੋ ਪਰਮੇਸ਼ਵਰ ਦੇ ਸਾਹਮਣੇ ਆਪਣੇ ਸਿੰਘਾਸਣਾ ਤੇ ਬਿਰਾਜਮਾਨ ਸਨ, ਉਹ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕੀਤੀ,
17ਇਹ ਕਹਿੰਦੇ ਹਨ: “ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ, ਉਹ ਜਿਹੜਾ ਹੈ ਅਤੇ ਜਿਹੜਾ ਸੀ, ਕਿਉਂਕਿ ਤੁਸੀਂ ਆਪਣੀ ਮਹਾਨ ਸ਼ਕਤੀ ਲੈ ਲਈ ਹੈ ਅਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।
18ਰਾਸ਼ਟਰ ਗੁੱਸੇ ਵਿੱਚ ਸਨ, ਅਤੇ ਤੁਹਾਡਾ ਕ੍ਰੋਧ ਆ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ, ਅਤੇ ਤੁਹਾਡੇ ਸੇਵਕਾਂ ਨਬੀਆਂ ਨੂੰ ਪ੍ਰਤੀਫਲ ਅਤੇ ਤੁਹਾਡੇ ਪਵਿੱਤਰ ਲੋਕਾਂ ਨੂੰ ਜੋ ਤੁਹਾਡੇ ਨਾਮ ਦਾ ਸਤਿਕਾਰ ਕਰਦੇ ਹਨ, ਦੋਵੇਂ ਵੱਡੇ ਅਤੇ ਛੋਟੇ ਅਤੇ ਉਹਨਾਂ ਨੂੰ ਤਬਾਹ ਕਰਨ ਲਈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
19ਤਦ ਉਸ ਵੇਲੇ ਸਵਰਗ ਵਿੱਚ ਪਰਮੇਸ਼ਵਰ ਦਾ ਹੈਕਲ ਖੋਲ੍ਹਿਆ ਗਿਆ, ਅਤੇ ਉਹਨਾਂ ਦੇ ਹੈਕਲ ਦੇ ਅੰਦਰ ਉਹਨਾਂ ਦੇ ਨੇਮ ਦਾ ਸੰਦੂਕ ਵੇਖਿਆ। ਅਤੇ ਬਿਜਲੀ ਦੀਆਂ ਲਪਟਾਂ, ਗੜਗੜਾਹਟ, ਗਰਜ ਹੀ ਗਰਜ, ਇੱਕ ਭੂਚਾਲ ਅਤੇ ਇੱਕ ਗੰਭੀਰ ਗੜੇਮਾਰੀ ਆਈ।