7ਹੁਣ ਜਦੋਂ ਉਹਨਾਂ ਨੇ ਆਪਣੀ ਗਵਾਹੀ ਖਤਮ ਕਰ ਲਈ ਹੈ, ਅਥਾਹ ਕੁੰਡ ਤੋਂ ਆਉਣ ਵਾਲਾ ਦਰਿੰਦਾ ਉਹਨਾਂ ਉੱਤੇ ਹਮਲਾ ਕਰੇਗਾ ਅਤੇ ਉਹਨਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ।
8ਉਹਨਾਂ ਦੀਆਂ ਲਾਸ਼ਾਂ ਮਹਾਨ ਸ਼ਹਿਰ ਦੇ ਜਨਤਕ ਚੌਂਕ ਵਿੱਚ ਪਈਆਂ ਹੋਣਗੀਆਂ, ਜਿਸ ਨੂੰ ਸੰਕੇਤ ਦੇ ਤੌਰ ਤੇ ਸੋਦੋਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦੇ ਪ੍ਰਭੂ ਨੂੰ ਵੀ ਸਲੀਬ ਦਿੱਤੀ ਗਈ ਸੀ।
9ਸਾਢੇ ਤਿੰਨ ਦਿਨਾਂ ਤੱਕ ਹਰੇਕ, ਕਬੀਲੇ, ਭਾਸ਼ਾ ਅਤੇ ਕੌਮ ਵਿੱਚੋਂ ਕੁਝ ਲੋਕ ਉਹਨਾਂ ਦੇ ਸਰੀਰਾਂ ਵੱਲ ਵੇਖਣਗੇ ਅਤੇ ਉਹਨਾਂ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦੇਣਗੇ।
10ਧਰਤੀ ਦੇ ਵਾਸੀ ਉਹਨਾਂ ਦੀ ਮੌਤ ਤੇ ਖੁਸ਼ ਹੋਣਗੇ ਅਤੇ ਇੱਕ-ਦੂਜੇ ਨੂੰ ਤੋਹਫ਼ੇ ਭੇਜ ਕੇ ਜਸ਼ਨ ਮਨਾਉਣਗੇ, ਕਿਉਂਕਿ ਇਨ੍ਹਾਂ ਦੋ ਨਬੀਆਂ ਨੇ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਤਸੀਹੇ ਦਿੱਤੇ ਸਨ।
11ਪਰ ਸਾਡੇ ਤਿੰਨ ਦਿਨਾਂ ਬਾਅਦ ਪਰਮੇਸ਼ਵਰ ਵੱਲੋਂ ਜੀਵਨ ਦਾ ਸਾਹ ਉਹਨਾਂ ਵਿੱਚ ਦਾਖਲ ਹੋਇਆ, ਅਤੇ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਵੇਖਣ ਵਾਲਿਆਂ ਵਿੱਚ ਦਹਿਸ਼ਤ ਫੈਲ ਗਈ।