ਪ੍ਰਕਾਸ਼ ਪੱਤਰ 12

ਉਹਨਾਂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਲੇਲੇ ਦੇ ਖੂਨ ਦੁਆਰਾ ਅਤੇ ਉਹਨਾਂ ਦੀ ਗਵਾਹੀ ਦੇ ਸ਼ਬਦ ਦੁਆਰਾ; ਜਿਵੇਂ ਕਿ ਆਖਰੀ ਸਾਹ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਪਿਆਰ ਨਹੀਂ ਕੀਤਾ।

Revelation 12:11 (UKJV) And they overcame him by the blood of the Lamb, and by the word of their testimony; and they loved not their lives unto the death.

9ਮਹਾਨ ਅਜਗਰ ਨੂੰ ਹੇਠਾਂ ਸੁੱਟ ਦਿੱਤਾ ਗਿਆ, ਉਹ ਪੁਰਾਣਾ ਸੱਪ ਜਿਸਨੂੰ ਦੁਸ਼ਟ ਕਿਹਾ ਜਾਂਦਾ ਹੈ, ਜਾਂ ਸ਼ੈਤਾਨ, ਜੋ ਸਾਰੀ ਦੁਨੀਆਂ ਨੂੰ ਕੁਰਾਹੇ ਪਾਉਂਦਾ ਹੈ। ਉਸਨੂੰ ਧਰਤੀ ਤੇ ਉਸਦੇ ਦੂਤਾਂ ਨਾਲ ਸੁੱਟਿਆ ਗਿਆ।

10ਫਿਰ ਮੈਂ ਸਵਰਗ ਵਿੱਚ ਇੱਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ: “ਹੁਣ ਮੁਕਤੀ ਅਤੇ ਸ਼ਕਤੀ ਆ ਗਈ ਹੈ ਅਤੇ ਸਾਡੇ ਪਰਮੇਸ਼ਵਰ ਦਾ ਰਾਜ, ਅਤੇ ਉਸਦੇ ਮਸੀਹਾ ਦਾ ਅਧਿਕਾਰ। ਸਾਡੇ ਭਰਾਵਾਂ ਅਤੇ ਭੈਣਾਂ ਦੇ ਦੋਸ਼ ਲਗਾਉਣ ਵਾਲੇ ਲਈ, ਜੋ ਦਿਨ-ਰਾਤ ਸਾਡੇ ਪਰਮੇਸ਼ਵਰ ਅੱਗੇ ਉਹਨਾਂ ਉੱਤੇ ਦੋਸ਼ ਲਾਉਂਦੇ ਹਨ, ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਗਿਆ ਹੈ।

11ਉਹਨਾਂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਲੇਲੇ ਦੇ ਖੂਨ ਦੁਆਰਾ ਅਤੇ ਉਹਨਾਂ ਦੀ ਗਵਾਹੀ ਦੇ ਸ਼ਬਦ ਦੁਆਰਾ; ਜਿਵੇਂ ਕਿ ਆਖਰੀ ਸਾਹ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਪਿਆਰ ਨਹੀਂ ਕੀਤਾ।

12ਇਸ ਲਈ ਖੁਸ਼ ਹੋਵੋ, ਤੁਸੀਂ ਸਵਰਗ ਅਤੇ ਤੁਸੀਂ ਜੋ ਉਹਨਾਂ ਵਿੱਚ ਰਹਿੰਦੇ ਹੋ! ਪਰ ਧਰਤੀ ਅਤੇ ਸਮੁੰਦਰ ਲਈ ਅਫ਼ਸੋਸ, ਕਿਉਂਕਿ ਦੁਸ਼ਟ ਤੁਹਾਡੇ ਵੱਲ ਉੱਤਰ ਗਿਆ ਹੈ! ਉਹ ਗੁੱਸੇ ਨਾਲ ਭਰਿਆ ਹੋਇਆ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸਦਾ ਸਮਾਂ ਘੱਟ ਹੈ।”

13ਜਦੋਂ ਅਜਗਰ ਨੇ ਵੇਖਿਆ ਕਿ ਉਸਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.