13ਜਦੋਂ ਅਜਗਰ ਨੇ ਵੇਖਿਆ ਕਿ ਉਸਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ।
14ਔਰਤ ਨੂੰ ਇੱਕ ਮਹਾਨ ਉਕਾਬ ਦੇ ਦੋ ਖੰਭ ਦਿੱਤੇ ਗਏ ਸਨ, ਤਾਂ ਜੋ ਉਹ ਉਜਾੜ ਵਿੱਚ ਉਸ ਲਈ ਤਿਆਰ ਕੀਤੀ ਜਗ੍ਹਾ ਤੇ ਉਡਾਣ ਭਰ ਸਕੇ, ਜਿੱਥੇ ਤਕਰੀਬਨ ਸਾਢੇ ਤਿੰਨ ਸਾਲ ਉਹ ਸੱਪ ਦੀ ਪਹੁੰਚ ਤੋਂ ਬਾਹਰ, ਸਹੀ ਸਲਾਮਤ ਰਹਿ ਸਕੇ।
15ਫਿਰ ਸੱਪ ਨੇ ਆਪਣੇ ਮੂੰਹ ਵਿੱਚੋਂ ਇੱਕ ਨਦੀ ਵਾਂਗ ਪਾਣੀ ਕੱਢਿਆ, ਤਾਂ ਕਿ ਔਰਤ ਨੂੰ ਪਛਾੜਿਆ ਜਾ ਸਕੇ ਅਤੇ ਉਸ ਨੂੰ ਪਾਣੀ ਦੇ ਬਹਾਅ ਨਾਲ ਦੂਰ ਕੀਤਾ ਜਾ ਸਕੇ।
16ਪਰ ਉਸ ਔਰਤ ਦੀ ਮਦਦ ਲਈ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਅਜਗਰ ਦੁਆਰਾ ਬਹਾਈ ਗਈ ਨਦੀ ਨੂੰ ਨਿਗਲ ਲਿਆ ਜੋ ਅਜਗਰ ਨੇ ਆਪਣੇ ਮੂੰਹ ਵਿੱਚੋਂ ਕੱਢੀ ਸੀ।
17ਫਿਰ ਅਜਗਰ ਔਰਤ ਉੱਤੇ ਗੁੱਸੇ ਹੋ ਗਿਆ ਅਤੇ ਉਸਦੀ ਬਾਕੀ ਔਲਾਦ ਦੇ ਵਿਰੁੱਧ ਯੁੱਧ ਛੇੜ ਦਿੱਤਾ, ਉਹ ਜੋ ਪਰਮੇਸ਼ਵਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਯਿਸ਼ੂ ਬਾਰੇ ਆਪਣੀ ਗਵਾਹੀ ਨੂੰ ਪੱਕਾ ਰੱਖਦੇ ਹਨ।