ਪ੍ਰਕਾਸ਼ ਪੱਤਰ 12

ਪਰ ਉਸ ਔਰਤ ਦੀ ਮਦਦ ਲਈ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਅਜਗਰ ਦੁਆਰਾ ਬਹਾਈ ਗਈ ਨਦੀ ਨੂੰ ਨਿਗਲ ਲਿਆ ਜੋ ਅਜਗਰ ਨੇ ਆਪਣੇ ਮੂੰਹ ਵਿੱਚੋਂ ਕੱਢੀ ਸੀ।

Revelation 12:16 (UKJV) And the earth helped the woman, and the earth opened her mouth, and swallowed up the flood which the dragon cast out of his mouth.

14ਔਰਤ ਨੂੰ ਇੱਕ ਮਹਾਨ ਉਕਾਬ ਦੇ ਦੋ ਖੰਭ ਦਿੱਤੇ ਗਏ ਸਨ, ਤਾਂ ਜੋ ਉਹ ਉਜਾੜ ਵਿੱਚ ਉਸ ਲਈ ਤਿਆਰ ਕੀਤੀ ਜਗ੍ਹਾ ਤੇ ਉਡਾਣ ਭਰ ਸਕੇ, ਜਿੱਥੇ ਤਕਰੀਬਨ ਸਾਢੇ ਤਿੰਨ ਸਾਲ ਉਹ ਸੱਪ ਦੀ ਪਹੁੰਚ ਤੋਂ ਬਾਹਰ, ਸਹੀ ਸਲਾਮਤ ਰਹਿ ਸਕੇ।

15ਫਿਰ ਸੱਪ ਨੇ ਆਪਣੇ ਮੂੰਹ ਵਿੱਚੋਂ ਇੱਕ ਨਦੀ ਵਾਂਗ ਪਾਣੀ ਕੱਢਿਆ, ਤਾਂ ਕਿ ਔਰਤ ਨੂੰ ਪਛਾੜਿਆ ਜਾ ਸਕੇ ਅਤੇ ਉਸ ਨੂੰ ਪਾਣੀ ਦੇ ਬਹਾਅ ਨਾਲ ਦੂਰ ਕੀਤਾ ਜਾ ਸਕੇ।

16ਪਰ ਉਸ ਔਰਤ ਦੀ ਮਦਦ ਲਈ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਅਜਗਰ ਦੁਆਰਾ ਬਹਾਈ ਗਈ ਨਦੀ ਨੂੰ ਨਿਗਲ ਲਿਆ ਜੋ ਅਜਗਰ ਨੇ ਆਪਣੇ ਮੂੰਹ ਵਿੱਚੋਂ ਕੱਢੀ ਸੀ।

17ਫਿਰ ਅਜਗਰ ਔਰਤ ਉੱਤੇ ਗੁੱਸੇ ਹੋ ਗਿਆ ਅਤੇ ਉਸਦੀ ਬਾਕੀ ਔਲਾਦ ਦੇ ਵਿਰੁੱਧ ਯੁੱਧ ਛੇੜ ਦਿੱਤਾ, ਉਹ ਜੋ ਪਰਮੇਸ਼ਵਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਯਿਸ਼ੂ ਬਾਰੇ ਆਪਣੀ ਗਵਾਹੀ ਨੂੰ ਪੱਕਾ ਰੱਖਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.