ਪ੍ਰਕਾਸ਼ ਪੱਤਰ 12

ਫਿਰ ਇੱਕ ਹੋਰ ਨਿਸ਼ਾਨ ਸਵਰਗ ਵਿੱਚ ਪ੍ਰਗਟ ਹੋਇਆ: ਇੱਕ ਬਹੁਤ ਵੱਡਾ ਲਾਲ ਅਜਗਰ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਅਤੇ ਇਸ ਦੇ ਸੱਤ ਸਿਰਾਂ ਤੇ ਸੱਤ ਮੁਕਟ ਸਨ।

Revelation 12:3 (UKJV) And there appeared another wonder in heaven; and behold a great red dragon, having seven heads and ten horns, and seven crowns upon his heads.

1ਸਵਰਗ ਵਿੱਚ ਇੱਕ ਮਹਾਨ ਨਿਸ਼ਾਨੀ ਪ੍ਰਗਟ ਹੋਈ: ਇੱਕ ਔਰਤ ਜਿਸ ਦੇ ਕੱਪੜੇ ਸੂਰਜ ਸੀ, ਉਸ ਦੇ ਪੈਰਾਂ ਹੇਠ ਚੰਦਰਮਾ ਸੀ ਅਤੇ ਉਸਦੇ ਸਿਰ ਤੇ ਬਾਰਾਂ ਤਾਰਿਆਂ ਦਾ ਮੁਕਟ ਸੀ।

2ਉਹ ਔਰਤ ਗਰਭਵਤੀ ਸੀ ਅਤੇ ਦਰਦ ਨਾਲ ਚੀਕ ਰਹੀ ਸੀ ਕਿਉਂਕਿ ਉਹ ਜਨਮ ਦੇਣ ਵਾਲੀ ਸੀ।

3ਫਿਰ ਇੱਕ ਹੋਰ ਨਿਸ਼ਾਨ ਸਵਰਗ ਵਿੱਚ ਪ੍ਰਗਟ ਹੋਇਆ: ਇੱਕ ਬਹੁਤ ਵੱਡਾ ਲਾਲ ਅਜਗਰ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਅਤੇ ਇਸ ਦੇ ਸੱਤ ਸਿਰਾਂ ਤੇ ਸੱਤ ਮੁਕਟ ਸਨ।

4ਇਸ ਦੀ ਪੂਛ ਨੇ ਤਾਰੇ ਦਾ ਇੱਕ ਤਿਹਾਈ ਹਿੱਸਾ ਅਕਾਸ਼ ਵਿੱਚੋਂ ਡਿੱਗਾ ਕੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਸੀ ਜੋ ਜਨਮ ਦੇਣ ਵਾਲੀ ਸੀ, ਤਾਂ ਜੋ ਇਹ ਉਸ ਦੇ ਬੱਚੇ ਨੂੰ ਉਸ ਦੇ ਜਨਮ ਲੈਣ ਸਾਰ ਹੀ ਖਾ ਲਵੇ।

5ਉਸ ਨੇ ਇੱਕ ਪੁੱਤਰ, ਇੱਕ ਨਰ ਬੱਚੇ ਨੂੰ ਜਨਮ ਦਿੱਤਾ, “ਜੋ ਲੋਹੇ ਦੇ ਰਾਜਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ।” ਅਤੇ ਉਸ ਬੱਚੇ ਨੂੰ ਤੁਰੰਤ ਹੀ ਪਰਮੇਸ਼ਵਰ ਅਤੇ ਉਹਨਾਂ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.