2ਉਹ ਔਰਤ ਗਰਭਵਤੀ ਸੀ ਅਤੇ ਦਰਦ ਨਾਲ ਚੀਕ ਰਹੀ ਸੀ ਕਿਉਂਕਿ ਉਹ ਜਨਮ ਦੇਣ ਵਾਲੀ ਸੀ।
3ਫਿਰ ਇੱਕ ਹੋਰ ਨਿਸ਼ਾਨ ਸਵਰਗ ਵਿੱਚ ਪ੍ਰਗਟ ਹੋਇਆ: ਇੱਕ ਬਹੁਤ ਵੱਡਾ ਲਾਲ ਅਜਗਰ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਅਤੇ ਇਸ ਦੇ ਸੱਤ ਸਿਰਾਂ ਤੇ ਸੱਤ ਮੁਕਟ ਸਨ।
4ਇਸ ਦੀ ਪੂਛ ਨੇ ਤਾਰੇ ਦਾ ਇੱਕ ਤਿਹਾਈ ਹਿੱਸਾ ਅਕਾਸ਼ ਵਿੱਚੋਂ ਡਿੱਗਾ ਕੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਸੀ ਜੋ ਜਨਮ ਦੇਣ ਵਾਲੀ ਸੀ, ਤਾਂ ਜੋ ਇਹ ਉਸ ਦੇ ਬੱਚੇ ਨੂੰ ਉਸ ਦੇ ਜਨਮ ਲੈਣ ਸਾਰ ਹੀ ਖਾ ਲਵੇ।
5ਉਸ ਨੇ ਇੱਕ ਪੁੱਤਰ, ਇੱਕ ਨਰ ਬੱਚੇ ਨੂੰ ਜਨਮ ਦਿੱਤਾ, “ਜੋ ਲੋਹੇ ਦੇ ਰਾਜਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ।” ਅਤੇ ਉਸ ਬੱਚੇ ਨੂੰ ਤੁਰੰਤ ਹੀ ਪਰਮੇਸ਼ਵਰ ਅਤੇ ਉਹਨਾਂ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ।
6ਉਹ ਔਰਤ ਉਜਾੜ ਵਿੱਚ ਭੱਜ ਕੇ ਉਸ ਜਗ੍ਹਾ ਤੇ ਚਲੀ ਗਈ ਜੋ ਪਰਮੇਸ਼ਵਰ ਦੁਆਰਾ ਉਸ ਦੇ ਲਈ ਤਿਆਰ ਕੀਤੀ ਗਈ ਸੀ, ਜਿੱਥੇ ਉਸ ਦੀ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਦੇਖਭਾਲ ਕੀਤੀ ਜਾ ਸਕੇ।