ਪ੍ਰਕਾਸ਼ ਪੱਤਰ 14

ਇੱਕ ਹੋਰ ਸਵਰਗਦੂਤ ਉਸ ਹੈਕਲ ਵਿੱਚੋਂ ਜੋ ਸਵਰਗ ਵਿੱਚ ਹੈ ਬਾਹਰ ਆਇਆ, ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤਰੀ ਸੀ।

Revelation 14:17 (UKJV) And another angel came out of the temple which is in heaven, he also having a sharp sickle.

15ਤਦ ਇੱਕ ਹੋਰ ਦੂਤ ਹੈਕਲ ਵਿੱਚੋਂ ਬਾਹਰ ਆਇਆ ਅਤੇ ਜੋ ਬੱਦਲ ਉੱਤੇ ਬੈਠਾ ਸੀ ਉੱਚੀ ਆਵਾਜ਼ ਵਿੱਚ ਉਸ ਨੂੰ ਕਿਹਾ, “ਆਪਣੀ ਦਾਤਰੀ ਲੈ ਅਤੇ ਵੱਢ, ਕਿਉਂਕਿ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫਸਲ ਪੱਕੀ ਹੈ।”

16ਇਸ ਲਈ ਜਿਹੜਾ ਬੱਦਲ ਉੱਤੇ ਬੈਠਾ ਸੀ, ਉਸ ਨੇ ਆਪਣੀ ਦਾਤਰੀ ਧਰਤੀ ਉੱਤੇ ਘੁੰਮਾਈ ਅਤੇ ਧਰਤੀ ਦੀ ਵਾਢੀ ਕੀਤੀ ਗਈ।

17ਇੱਕ ਹੋਰ ਸਵਰਗਦੂਤ ਉਸ ਹੈਕਲ ਵਿੱਚੋਂ ਜੋ ਸਵਰਗ ਵਿੱਚ ਹੈ ਬਾਹਰ ਆਇਆ, ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤਰੀ ਸੀ।

18ਫਿਰ ਵੀ ਇੱਕ ਹੋਰ ਦੂਤ, ਜਿਸ ਕੋਲ ਅੱਗ ਦੀ ਜੁੰਮੇਵਾਰੀ ਸੀ, ਜਗਵੇਦੀ ਤੋਂ ਆਇਆ ਅਤੇ ਉੱਚੀ ਆਵਾਜ਼ ਵਿੱਚ ਉਸ ਨੂੰ ਬੋਲਿਆ ਜਿਸ ਕੋਲ ਤਿੱਖੀ ਦਾਤਰੀ ਸੀ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੀ ਅੰਗੂਰੀ ਵੇਲ ਵਿੱਚੋਂ ਅੰਗੂਰਾਂ ਦੇ ਝੁੰਡ ਇਕੱਠੇ ਕਰੋ, ਕਿਉਂਕਿ ਇਸ ਦੇ ਅੰਗੂਰ ਪੱਕੇ ਹੋਏ ਹਨ।”

19ਦੂਤ ਨੇ ਧਰਤੀ ਉੱਤੇ ਆਪਣੀ ਦਾਤਰੀ ਘੁੰਮਾਈ, ਇਸ ਦੇ ਅੰਗੂਰ ਇਕੱਠੇ ਕੀਤੇ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਕ੍ਰੋਧ ਦੇ ਮਹਾਨ ਦਾਖ ਵਿੱਚ ਸੁੱਟ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.