16ਇਸ ਲਈ ਜਿਹੜਾ ਬੱਦਲ ਉੱਤੇ ਬੈਠਾ ਸੀ, ਉਸ ਨੇ ਆਪਣੀ ਦਾਤਰੀ ਧਰਤੀ ਉੱਤੇ ਘੁੰਮਾਈ ਅਤੇ ਧਰਤੀ ਦੀ ਵਾਢੀ ਕੀਤੀ ਗਈ।
17ਇੱਕ ਹੋਰ ਸਵਰਗਦੂਤ ਉਸ ਹੈਕਲ ਵਿੱਚੋਂ ਜੋ ਸਵਰਗ ਵਿੱਚ ਹੈ ਬਾਹਰ ਆਇਆ, ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤਰੀ ਸੀ।
18ਫਿਰ ਵੀ ਇੱਕ ਹੋਰ ਦੂਤ, ਜਿਸ ਕੋਲ ਅੱਗ ਦੀ ਜੁੰਮੇਵਾਰੀ ਸੀ, ਜਗਵੇਦੀ ਤੋਂ ਆਇਆ ਅਤੇ ਉੱਚੀ ਆਵਾਜ਼ ਵਿੱਚ ਉਸ ਨੂੰ ਬੋਲਿਆ ਜਿਸ ਕੋਲ ਤਿੱਖੀ ਦਾਤਰੀ ਸੀ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੀ ਅੰਗੂਰੀ ਵੇਲ ਵਿੱਚੋਂ ਅੰਗੂਰਾਂ ਦੇ ਝੁੰਡ ਇਕੱਠੇ ਕਰੋ, ਕਿਉਂਕਿ ਇਸ ਦੇ ਅੰਗੂਰ ਪੱਕੇ ਹੋਏ ਹਨ।”
19ਦੂਤ ਨੇ ਧਰਤੀ ਉੱਤੇ ਆਪਣੀ ਦਾਤਰੀ ਘੁੰਮਾਈ, ਇਸ ਦੇ ਅੰਗੂਰ ਇਕੱਠੇ ਕੀਤੇ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਕ੍ਰੋਧ ਦੇ ਮਹਾਨ ਦਾਖ ਵਿੱਚ ਸੁੱਟ ਦਿੱਤਾ।
20ਉਹਨਾਂ ਨੂੰ ਯੇਰੂਸ਼ਲੇਮ ਸ਼ਹਿਰ ਦੇ ਬਾਹਰ ਦਾਖ ਵਿੱਚ ਲਤਾੜਿਆ ਗਿਆ ਸੀ ਅਤੇ ਰਸਕੁੰਢ ਵਿੱਚੋਂ ਖੂਨ ਵਹਿ ਰਿਹਾ ਸੀ, ਜੋ ਕਿ ਤਿੰਨ ਸੌ ਕਿਲੋਮੀਟਰ ਦੀ ਦੂਰੀ ਤੱਕ ਘੋੜਿਆਂ ਦੀਆਂ ਲਗਾਮਾਂ ਦੇ ਬਰਾਬਰ ਉੱਚਾ ਉੱਠ ਰਿਹਾ ਸੀ।