3ਅਤੇ ਉਹਨਾਂ ਨੇ ਸਿੰਘਾਸਣ ਦੇ ਅੱਗੇ ਅਤੇ ਚਾਰ ਜੀਵਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗਾਣਾ ਗਾਇਆ। ਧਰਤੀ ਤੋਂ ਛੁਡਾਏ ਗਏ ਇੱਕ ਲੱਖ ਚਤਾਲੀ ਹਜ਼ਾਰ ਲੋਕਾਂ ਨੂੰ ਛੱਡ ਕੇ ਕੋਈ ਵੀ ਇਹ ਗਾਣਾ ਨਹੀਂ ਸਿੱਖ ਸਕਿਆ।
4ਇਹ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਨਾਲ ਅਪਵਿੱਤਰ ਨਹੀਂ ਕੀਤਾ, ਕਿਉਂਕਿ ਉਹ ਕੁਆਰੇ ਰਹੇ। ਉਹ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਮਗਰ ਚੱਲਦੇ ਸਨ। ਉਹ ਮਨੁੱਖਜਾਤੀ ਵਿੱਚੋਂ ਖਰੀਦੇ ਗਏ ਸਨ, ਉਹ ਪਰਮੇਸ਼ਵਰ ਅਤੇ ਲੇਲੇ ਨੂੰ ਪਹਿਲੇ ਫ਼ਲ ਵਜੋਂ ਭੇਟ ਕੀਤੇ ਗਏ ਸਨ।
5ਉਹਨਾਂ ਦੇ ਮੂੰਹ ਵਿੱਚ ਕੋਈ ਝੂਠ ਨਹੀਂ ਪਾਇਆ ਗਿਆ; ਉਹ ਨਿਰਦੋਸ਼ ਹਨ।
6ਫਿਰ ਮੈਂ ਇੱਕ ਹੋਰ ਦੂਤ ਨੂੰ ਅਕਾਸ਼ ਵਿੱਚ ਉੱਡਦਿਆਂ ਵੇਖਿਆ ਅਤੇ ਉਸ ਕੋਲ ਸਦੀਵੀ ਖੁਸ਼ਖ਼ਬਰੀ ਸੀ ਜੋ ਧਰਤੀ ਉੱਤੇ ਰਹਿਣ ਵਾਲੇ ਹਰ ਕੌਮ, ਕਬੀਲੇ, ਭਾਸ਼ਾ ਅਤੇ ਲੋਕਾਂ ਨੂੰ ਸੁਣਾਉਣ ਲਈ ਸੀ।
7ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, “ਪਰਮੇਸ਼ਵਰ ਤੋਂ ਡਰੋ ਅਤੇ ਉਹ ਦੀ ਮਹਿਮਾ ਕਰੋ, ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹ ਦੀ ਅਰਾਧਨਾ ਕਰੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।”