ਪ੍ਰਕਾਸ਼ ਪੱਤਰ 14

ਇਹ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਨਾਲ ਅਪਵਿੱਤਰ ਨਹੀਂ ਕੀਤਾ, ਕਿਉਂਕਿ ਉਹ ਕੁਆਰੇ ਰਹੇ। ਉਹ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਮਗਰ ਚੱਲਦੇ ਸਨ। ਉਹ ਮਨੁੱਖਜਾਤੀ ਵਿੱਚੋਂ ਖਰੀਦੇ ਗਏ ਸਨ, ਉਹ ਪਰਮੇਸ਼ਵਰ ਅਤੇ ਲੇਲੇ ਨੂੰ ਪਹਿਲੇ ਫ਼ਲ ਵਜੋਂ ਭੇਟ ਕੀਤੇ ਗਏ ਸਨ।

Revelation 14:4 (UKJV) These are they which were not defiled with women; for they are virgins. These are they which follow the Lamb anywhere he goes. These were redeemed from among men, being the first-fruits unto God and to the Lamb.

2ਅਤੇ ਮੈਂ ਸਵਰਗ ਤੋਂ ਆਵਾਜ਼ ਸੁਣੀ ਜਿਵੇਂ ਤੇਜ਼ ਵਹਿਦੇ ਪਾਣੀ ਦੀ ਆਵਾਜ਼ ਜਿਹੀ ਅਤੇ ਗਰਜ ਦੀ ਉੱਚੀ ਆਵਾਜ਼ ਵਰਗੀ। ਮੈਂ ਜੋ ਆਵਾਜ਼ ਸੁਣੀ, ਉਹ ਉਸ ਤਰ੍ਹਾਂ ਦੀ ਸੀ ਜਿਵੇਂ ਵਾਜੇ ਵਜਾਉਣ ਵਾਲੇ ਆਪਣੀ ਬੀਣਾ ਵਜਾਉਂਦੇ ਹੋਣ।

3ਅਤੇ ਉਹਨਾਂ ਨੇ ਸਿੰਘਾਸਣ ਦੇ ਅੱਗੇ ਅਤੇ ਚਾਰ ਜੀਵਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗਾਣਾ ਗਾਇਆ। ਧਰਤੀ ਤੋਂ ਛੁਡਾਏ ਗਏ ਇੱਕ ਲੱਖ ਚਤਾਲੀ ਹਜ਼ਾਰ ਲੋਕਾਂ ਨੂੰ ਛੱਡ ਕੇ ਕੋਈ ਵੀ ਇਹ ਗਾਣਾ ਨਹੀਂ ਸਿੱਖ ਸਕਿਆ।

4ਇਹ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਨਾਲ ਅਪਵਿੱਤਰ ਨਹੀਂ ਕੀਤਾ, ਕਿਉਂਕਿ ਉਹ ਕੁਆਰੇ ਰਹੇ। ਉਹ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਮਗਰ ਚੱਲਦੇ ਸਨ। ਉਹ ਮਨੁੱਖਜਾਤੀ ਵਿੱਚੋਂ ਖਰੀਦੇ ਗਏ ਸਨ, ਉਹ ਪਰਮੇਸ਼ਵਰ ਅਤੇ ਲੇਲੇ ਨੂੰ ਪਹਿਲੇ ਫ਼ਲ ਵਜੋਂ ਭੇਟ ਕੀਤੇ ਗਏ ਸਨ।

5ਉਹਨਾਂ ਦੇ ਮੂੰਹ ਵਿੱਚ ਕੋਈ ਝੂਠ ਨਹੀਂ ਪਾਇਆ ਗਿਆ; ਉਹ ਨਿਰਦੋਸ਼ ਹਨ।

6ਫਿਰ ਮੈਂ ਇੱਕ ਹੋਰ ਦੂਤ ਨੂੰ ਅਕਾਸ਼ ਵਿੱਚ ਉੱਡਦਿਆਂ ਵੇਖਿਆ ਅਤੇ ਉਸ ਕੋਲ ਸਦੀਵੀ ਖੁਸ਼ਖ਼ਬਰੀ ਸੀ ਜੋ ਧਰਤੀ ਉੱਤੇ ਰਹਿਣ ਵਾਲੇ ਹਰ ਕੌਮ, ਕਬੀਲੇ, ਭਾਸ਼ਾ ਅਤੇ ਲੋਕਾਂ ਨੂੰ ਸੁਣਾਉਣ ਲਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.