3ਅਤੇ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਅਤੇ ਲੇਲੇ ਦਾ ਗੀਤ ਗਾਇਆ: “ਤੁਹਾਡੇ ਕੰਮ ਮਹਾਨ ਅਤੇ ਅਦਭੁਤ ਹਨ, ਸਰਵ ਸ਼ਕਤੀਮਾਨ ਪ੍ਰਭੂ। ਤੁਹਾਡੇ ਰਾਹ ਸਹੀ ਅਤੇ ਸੱਚੇ ਹਨ, ਕੌਮਾਂ ਦੇ ਰਾਜੇ।
4ਹੇ ਪ੍ਰਭੂ, ਤੁਹਾਡੇ ਤੋਂ ਕੌਣ ਨਹੀਂ ਡਰੇਗਾ, ਅਤੇ ਤੁਹਾਡੇ ਨਾਮ ਦੀ ਮਹਿਮਾ ਨਹੀਂ ਕਰੇਗਾ? ਕੇਵਲ ਤੁਸੀਂ ਹੀ ਪਵਿੱਤਰ ਹੋ। ਸਾਰੀਆਂ ਕੌਮਾਂ ਆਉਣਗੀਆਂ ਅਤੇ ਤੁਹਾਡੀ ਆਰਧਨਾ ਕਰਨਗੀਆਂ, ਕਿਉਂਕਿ ਤੁਹਾਡੇ ਧਰਮੀ ਕੰਮਾਂ ਦਾ ਖੁਲਾਸਾ ਹੋਇਆ ਹੈ।”
5ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੈਂ ਸਵਰਗ ਵਿੱਚ ਹੈਕਲ ਨੂੰ ਵੇਖਿਆ ਅਰਥਾਤ ਨਵੇਂ ਨੇਮ ਦਾ ਤੰਬੂ ਅਤੇ ਇਸ ਨੂੰ ਖੋਲ੍ਹ ਦਿੱਤਾ ਗਿਆ।
6ਹੈਕਲ ਦੇ ਬਾਹਰੋਂ ਸੱਤ ਦੂਤ ਸੱਤ ਬਿਪਤਾਵਾਂ ਦੇ ਨਾਲ ਆਏ। ਉਹਨਾਂ ਨੇ ਸਾਫ਼, ਚਮਕਦਾਰ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੀਆਂ ਛਾਤੀਆਂ ਦੇ ਦੁਆਲੇ ਸੁਨਹਿਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ।
7ਫਿਰ ਚਾਰ ਜੀਵਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੱਤ ਸੋਨੇ ਦੇ ਕਟੋਰੇ ਦਿੱਤੇ ਜੋ ਪਰਮੇਸ਼ਵਰ ਦੇ ਕ੍ਰੋਧ ਨਾਲ ਭਰੇ ਹੋਏ ਸਨ, ਜੋ ਸਦਾ ਅਤੇ ਸਦਾ ਲਈ ਜੀਉਂਦਾ ਹੈ।