ਪ੍ਰਕਾਸ਼ ਪੱਤਰ 16

“ਵੇਖੋ, ਮੈਂ ਚੋਰ ਵਾਂਗ ਅਚਾਨਕ ਆਉਂਦਾ ਹਾਂ! ਮੁਬਾਰਕ ਉਹ ਜੋ ਜਾਗਦਾ ਅਤੇ ਆਪਣੇ ਕੱਪੜੇ ਪਹਿਨ ਕੇ ਰੱਖਦਾ ਹੈ, ਜੋ ਅਜਿਹਾ ਨਾ ਹੋਵੇ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਸ਼ਰਮ ਵੇਖਣ।”

Revelation 16:15 (UKJV) Behold, I come as a thief. Blessed is he that watches, and keeps his garments, lest he walk naked, and they see his shame.

13ਤਦ ਮੈਂ ਤਿੰਨ ਡੱਡੂਆਂ ਵਰਗੀਆਂ ਅਸ਼ੁੱਧ ਆਤਮਾਵਾਂ ਵੇਖੀਆ; ਉਹ ਅਜਗਰ ਦੇ ਮੂੰਹ ਵਿੱਚੋਂ, ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿੱਕਲੀਆ।

14ਕਿਉਂਕਿ ਉਹ ਚਮਤਕਾਰ ਵਿਖਾਉਣ ਵਾਲੀਆਂ ਦੁਸ਼ਟ ਆਤਮਾ ਸਨ, ਅਤੇ ਉਹ ਸੰਸਾਰ ਦੇ ਰਾਜਿਆਂ ਕੋਲ ਗਈਆ, ਤਾਂ ਕਿ ਉਹਨਾਂ ਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਜਿੱਤ ਦੇ ਮਹਾਨ ਦਿਨ ਉੱਤੇ ਯੁੱਧ ਕਰਨ ਲਈ ਇਕੱਠਾ ਕਰਨ।

15“ਵੇਖੋ, ਮੈਂ ਚੋਰ ਵਾਂਗ ਅਚਾਨਕ ਆਉਂਦਾ ਹਾਂ! ਮੁਬਾਰਕ ਉਹ ਜੋ ਜਾਗਦਾ ਅਤੇ ਆਪਣੇ ਕੱਪੜੇ ਪਹਿਨ ਕੇ ਰੱਖਦਾ ਹੈ, ਜੋ ਅਜਿਹਾ ਨਾ ਹੋਵੇ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਸ਼ਰਮ ਵੇਖਣ।”

16ਤਦ ਉਹਨਾਂ ਦੁਸ਼ਟ ਆਤਮਾਵਾਂ ਨੇ ਰਾਜਿਆਂ ਨੂੰ ਉਸ ਥਾਂ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਦੇ ਹਨ ਇਕੱਠੀਆਂ ਕੀਤਾ।

17ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਵਿੱਚ ਡੋਲ੍ਹ ਦਿੱਤਾ, ਅਤੇ ਹੈਕਲ ਦੀ ਸਿੰਘਾਸਣ ਵਿੱਚੋਂ ਇੱਕ ਉੱਚੀ ਆਵਾਜ਼ ਆਈ, “ਪੂਰਾ ਹੋ ਚੁੱਕਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.