4ਤੀਸਰੇ ਦੂਤ ਨੇ ਆਪਣਾ ਕਟੋਰਾ ਨਦੀਆਂ ਅਤੇ ਪਾਣੀਆਂ ਦੇ ਚਸ਼ਮੇ ਉੱਤੇ ਡੋਲ੍ਹਿਆ, ਤਾਂ ਉਹ ਲਹੂ ਬਣ ਗਿਆ।
5ਤਦ ਮੈਂ ਪਾਣੀਆਂ ਦੇ ਅਧਕਾਰੀ ਦੂਤ ਨੂੰ ਇਹ ਆਖਦੇ ਸੁਣਿਆ: “ਹੇ ਪਵਿੱਤਰ ਪੁਰਖ, ਤੂੰ ਜੋ ਹੈ, ਜੋ ਸੀ, ਤੂੰ ਧਰਮੀ ਹੈ, ਅਤੇ ਸਹੀ ਨਿਆਂ ਕੀਤੇ;
6ਕਿਉਂਕਿ ਉਹਨਾਂ ਨੇ ਤੁਹਾਡੇ ਨਬੀਆਂ ਅਤੇ ਪਵਿੱਤਰ ਲੋਕਾਂ ਦਾ ਲਹੂ ਵਹਾਇਆ, ਅਤੇ ਤੁਸੀਂ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਉਹ ਇਸੇ ਦੇ ਯੋਗ ਸਨ।”
7ਅਤੇ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ: “ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ, ਤੁਹਾਡੇ ਫੈਸਲੇ ਸੱਚੇ ਅਤੇ ਨਿਆਈਂ ਹਨ।”
8ਚੌਥੇ ਦੂਤ ਨੇ ਜਦ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹਿਆ, ਤਾਂ ਸੂਰਜ ਨੂੰ ਇਹ ਆਗਿਆ ਦਿੱਤੀ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸਾ ਦੇਵੇ।