ਪ੍ਰਕਾਸ਼ ਪੱਤਰ 17

ਉਹ ਲੇਲੇ ਦੇ ਵਿਰੁੱਧ ਯੁੱਧ ਛੇੜਨਗੇ, ਪਰ ਲੇਲਾ ਉਹਨਾਂ ਉੱਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਸ ਦੇ ਨਾਲ ਜਿਹੜੇ ਬੁਲਾਏ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹੋਣਗੇ।”

Revelation 17:14 (UKJV) These shall make war with the Lamb, and the Lamb shall overcome them: for he is Lord of lords, and King of kings: and they that are with him are called, and chosen, and faithful.

12“ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਤੱਕ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲੇਗਾ।

13ਉਹਨਾਂ ਦਸ ਰਾਜਿਆਂ ਦਾ ਇੱਕੋ ਹੀ ਉਦੇਸ਼ ਹੈ ਅਤੇ ਉਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦੇਣਗੇ।

14ਉਹ ਲੇਲੇ ਦੇ ਵਿਰੁੱਧ ਯੁੱਧ ਛੇੜਨਗੇ, ਪਰ ਲੇਲਾ ਉਹਨਾਂ ਉੱਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਸ ਦੇ ਨਾਲ ਜਿਹੜੇ ਬੁਲਾਏ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹੋਣਗੇ।”

15ਤਦ ਸਵਰਗਦੂਤ ਨੇ ਮੈਨੂੰ ਆਖਿਆ, “ਜਿਹੜੇ ਪਾਣੀ ਤੂੰ ਵੇਖੇ ਸਨ, ਜਿੱਥੇ ਉਹ ਵੇਸਵਾ ਬੈਠੀ ਹੈ, ਉਹ ਲੋਕ, ਭੀੜਾ, ਕੌਮਾਂ ਅਤੇ ਭਾਸ਼ਾਵਾਂ ਹਨ।

16ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ ਉਹ ਵੇਸਵਾ ਨੂੰ ਨਫ਼ਰਤ ਕਰਨਗੇ। ਉਹ ਉਸ ਨੂੰ ਉਜਾੜ ਵਿੱਚ ਲਿਆਉਣਗੇ ਅਤੇ ਬਿਨ੍ਹਾਂ ਕੱਪੜਿਆ ਦੇ ਛੱਡ ਦੇਣਗੇ; ਉਹ ਉਸ ਦੇ ਮਾਸ ਨੂੰ ਖਾਣਗੇ ਅਤੇ ਅੱਗ ਨਾਲ ਸਾੜ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.