ਪ੍ਰਕਾਸ਼ ਪੱਤਰ 18

ਤਦ ਇੱਕ ਬਲਵਾਨ ਸਵਰਗਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜੇ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ, ਅਤੇ ਆਖਿਆ: “ਇਸੇ ਤਰ੍ਹਾਂ ਦੀ ਹਿੰਸਾ ਦੇ ਨਾਲ ਮਹਾਨ ਨਗਰ ਬਾਬੇਲ ਨੂੰ ਵੀ ਢਾਹ ਦਿੱਤਾ ਜਾਵੇਗਾ, ਅਤੇ ਫਿਰ ਕਦੇ ਉਸ ਦਾ ਪਤਾ ਨਹੀਂ ਲੱਗੇਗਾ।

Revelation 18:21 (UKJV) And a mighty angel took up a stone like a great millstone, and cast it into the sea, saying, Thus with violence shall that great city Babylon be thrown down, and shall be found no more at all.

19ਅਤੇ ਉਹ ਆਪਣੇ ਸਿਰ ਉੱਤੇ ਧੂੜ ਪੋਣਗੇ ਅਤੇ ਰੋਂਦੇ ਕੁਰਲਾਉਂਦੇ ਸ਼ੋਗ ਕਰਦੇ ਕਹਿਣਗੇ: “ ‘ਹਾਏ! ਹਾਏ ਤੇਰੇ ਉੱਤੇ, ਵੱਡੇ ਸ਼ਹਿਰ, ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਸ ਦੇ ਧਨ ਦੇ ਰਾਹੀ ਧਨੀ ਹੋ ਗਏ! ਅਤੇ ਇੱਕ ਘੰਟੇ ਵਿੱਚ ਹੀ ਉਹ ਬਰਬਾਦ ਹੋ ਗਈ ਹੈ!’

20“ਹੇ ਸਵਰਗ, ਉਸ ਤੇ ਆਨੰਦ ਕਰੋ! ਪਰਮੇਸ਼ਵਰ ਦੇ ਲੋਕੋ ਆਨੰਦ ਕਰੋ! ਰਸੂਲੋ ਅਤੇ ਨਬੀਓ ਆਨੰਦ ਕਰੋ! ਕਿਉਂਕਿ ਪਰਮੇਸ਼ਵਰ ਨੇ ਉਸ ਦਾ ਨਿਆਂ ਕੀਤਾ ਹੈ ਅਤੇ ਤੁਹਾਡਾ ਬਦਲਾ ਉਸ ਤੋਂ ਲਿਆ।”

21ਤਦ ਇੱਕ ਬਲਵਾਨ ਸਵਰਗਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜੇ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ, ਅਤੇ ਆਖਿਆ: “ਇਸੇ ਤਰ੍ਹਾਂ ਦੀ ਹਿੰਸਾ ਦੇ ਨਾਲ ਮਹਾਨ ਨਗਰ ਬਾਬੇਲ ਨੂੰ ਵੀ ਢਾਹ ਦਿੱਤਾ ਜਾਵੇਗਾ, ਅਤੇ ਫਿਰ ਕਦੇ ਉਸ ਦਾ ਪਤਾ ਨਹੀਂ ਲੱਗੇਗਾ।

22ਬਰਬਤਾਂ ਅਤੇ ਗਾਇਕਾਂ ਬੰਸਰੀ ਅਤੇ ਤੁਰ੍ਹੀ ਵਜਾਉਣ ਵਾਲਿਆਂ ਦਾ ਸੰਗੀਤ, ਫਿਰ ਕਦੇ ਤੁਹਾਡੇ ਵਿੱਚ ਨਹੀਂ ਸੁਣਾਇਆ ਜਾਵੇਗਾ। ਕਿਸੇ ਵੀ ਕਾਰੀਗਰ ਦਾ ਕਾਮਾ ਤੁਹਾਡੇ ਵਿੱਚ ਫਿਰ ਕਦੇ ਨਾ ਲੱਭੇਗਾ। ਹੁਣ ਤੋਂ ਚੱਕੀ ਦੀ ਆਵਾਜ਼ ਫਿਰ ਕਦੇ ਨਾ ਸੁਣਾਈ ਜਾਵੇਗੀ

23ਦੀਵੇ ਦੀ ਰੋਸ਼ਨੀ ਤੁਹਾਡੇ ਵਿੱਚ ਫਿਰ ਕਦੇ ਨਾ ਚਮਕੇਗੀ, ਲਾੜੇ ਅਤੇ ਲਾੜੀ ਦੀ ਆਵਾਜ਼ ਤੁਹਾਡੇ ਵਿੱਚ ਫਿਰ ਕਦੇ ਨਾ ਸੁਣਾਈ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਸਨ। ਤੇਰੇ ਝੂਠੇ ਜਾਦੂ ਨਾਲ ਤੁਸੀਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਧੋਖਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.