ਪ੍ਰਕਾਸ਼ ਪੱਤਰ 18

“ਹੇ ਸਵਰਗ, ਉਸ ਤੇ ਆਨੰਦ ਕਰੋ! ਪਰਮੇਸ਼ਵਰ ਦੇ ਲੋਕੋ ਆਨੰਦ ਕਰੋ! ਰਸੂਲੋ ਅਤੇ ਨਬੀਓ ਆਨੰਦ ਕਰੋ! ਕਿਉਂਕਿ ਪਰਮੇਸ਼ਵਰ ਨੇ ਉਸ ਦਾ ਨਿਆਂ ਕੀਤਾ ਹੈ ਅਤੇ ਤੁਹਾਡਾ ਬਦਲਾ ਉਸ ਤੋਂ ਲਿਆ।”

Revelation 18:20 (UKJV) Rejoice over her, you heaven, and all of you holy apostles and prophets; for God has avenged you on her.

18ਅਤੇ ਉਸ ਦੇ ਸੜਨ ਦਾ ਧੂੰਆਂ ਵੇਖ ਕੇ ਉਹ ਚੀਕਾਂ ਮਾਰ ਕੇ ਕਹਿਣਗੇ, ‘ਭਈ ਇਸ ਵੱਡੇ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਹੈ?’

19ਅਤੇ ਉਹ ਆਪਣੇ ਸਿਰ ਉੱਤੇ ਧੂੜ ਪੋਣਗੇ ਅਤੇ ਰੋਂਦੇ ਕੁਰਲਾਉਂਦੇ ਸ਼ੋਗ ਕਰਦੇ ਕਹਿਣਗੇ: “ ‘ਹਾਏ! ਹਾਏ ਤੇਰੇ ਉੱਤੇ, ਵੱਡੇ ਸ਼ਹਿਰ, ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਸ ਦੇ ਧਨ ਦੇ ਰਾਹੀ ਧਨੀ ਹੋ ਗਏ! ਅਤੇ ਇੱਕ ਘੰਟੇ ਵਿੱਚ ਹੀ ਉਹ ਬਰਬਾਦ ਹੋ ਗਈ ਹੈ!’

20“ਹੇ ਸਵਰਗ, ਉਸ ਤੇ ਆਨੰਦ ਕਰੋ! ਪਰਮੇਸ਼ਵਰ ਦੇ ਲੋਕੋ ਆਨੰਦ ਕਰੋ! ਰਸੂਲੋ ਅਤੇ ਨਬੀਓ ਆਨੰਦ ਕਰੋ! ਕਿਉਂਕਿ ਪਰਮੇਸ਼ਵਰ ਨੇ ਉਸ ਦਾ ਨਿਆਂ ਕੀਤਾ ਹੈ ਅਤੇ ਤੁਹਾਡਾ ਬਦਲਾ ਉਸ ਤੋਂ ਲਿਆ।”

21ਤਦ ਇੱਕ ਬਲਵਾਨ ਸਵਰਗਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜੇ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ, ਅਤੇ ਆਖਿਆ: “ਇਸੇ ਤਰ੍ਹਾਂ ਦੀ ਹਿੰਸਾ ਦੇ ਨਾਲ ਮਹਾਨ ਨਗਰ ਬਾਬੇਲ ਨੂੰ ਵੀ ਢਾਹ ਦਿੱਤਾ ਜਾਵੇਗਾ, ਅਤੇ ਫਿਰ ਕਦੇ ਉਸ ਦਾ ਪਤਾ ਨਹੀਂ ਲੱਗੇਗਾ।

22ਬਰਬਤਾਂ ਅਤੇ ਗਾਇਕਾਂ ਬੰਸਰੀ ਅਤੇ ਤੁਰ੍ਹੀ ਵਜਾਉਣ ਵਾਲਿਆਂ ਦਾ ਸੰਗੀਤ, ਫਿਰ ਕਦੇ ਤੁਹਾਡੇ ਵਿੱਚ ਨਹੀਂ ਸੁਣਾਇਆ ਜਾਵੇਗਾ। ਕਿਸੇ ਵੀ ਕਾਰੀਗਰ ਦਾ ਕਾਮਾ ਤੁਹਾਡੇ ਵਿੱਚ ਫਿਰ ਕਦੇ ਨਾ ਲੱਭੇਗਾ। ਹੁਣ ਤੋਂ ਚੱਕੀ ਦੀ ਆਵਾਜ਼ ਫਿਰ ਕਦੇ ਨਾ ਸੁਣਾਈ ਜਾਵੇਗੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.