22ਬਰਬਤਾਂ ਅਤੇ ਗਾਇਕਾਂ ਬੰਸਰੀ ਅਤੇ ਤੁਰ੍ਹੀ ਵਜਾਉਣ ਵਾਲਿਆਂ ਦਾ ਸੰਗੀਤ, ਫਿਰ ਕਦੇ ਤੁਹਾਡੇ ਵਿੱਚ ਨਹੀਂ ਸੁਣਾਇਆ ਜਾਵੇਗਾ। ਕਿਸੇ ਵੀ ਕਾਰੀਗਰ ਦਾ ਕਾਮਾ ਤੁਹਾਡੇ ਵਿੱਚ ਫਿਰ ਕਦੇ ਨਾ ਲੱਭੇਗਾ। ਹੁਣ ਤੋਂ ਚੱਕੀ ਦੀ ਆਵਾਜ਼ ਫਿਰ ਕਦੇ ਨਾ ਸੁਣਾਈ ਜਾਵੇਗੀ
23ਦੀਵੇ ਦੀ ਰੋਸ਼ਨੀ ਤੁਹਾਡੇ ਵਿੱਚ ਫਿਰ ਕਦੇ ਨਾ ਚਮਕੇਗੀ, ਲਾੜੇ ਅਤੇ ਲਾੜੀ ਦੀ ਆਵਾਜ਼ ਤੁਹਾਡੇ ਵਿੱਚ ਫਿਰ ਕਦੇ ਨਾ ਸੁਣਾਈ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਸਨ। ਤੇਰੇ ਝੂਠੇ ਜਾਦੂ ਨਾਲ ਤੁਸੀਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਧੋਖਾ ਦਿੱਤਾ।
24ਉਸ ਵਿੱਚੋਂ ਹੀ ਨਬੀਆਂ ਅਤੇ ਪਵਿੱਤਰ ਲੋਕਾਂ, ਜਿਹੜੇ ਧਰਤੀ ਉੱਤੇ ਮਾਰੇ ਉਹਨਾਂ ਸਭਨਾ ਦਾ ਲਹੂ ਪਾਇਆ ਗਿਆ।”