ਪ੍ਰਕਾਸ਼ ਪੱਤਰ 19

ਇਹ ਤੋਂ ਬਾਅਦ ਮੈਂ ਸਵਰਗ ਵਿੱਚੋਂ ਵੱਡੀ ਭੀੜ ਦੀ ਆਵਾਜ਼ ਇਹ ਆਖਦੀ ਸੁਣੀ: “ਹਾਲੇਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਵਰ ਦੀ ਹੈ,

Revelation 19:1 (UKJV) And after these things I heard a great voice of much people in heaven, saying, Alleluia; Salvation, and glory, and honour, and power, unto the Lord our God:

1ਇਹ ਤੋਂ ਬਾਅਦ ਮੈਂ ਸਵਰਗ ਵਿੱਚੋਂ ਵੱਡੀ ਭੀੜ ਦੀ ਆਵਾਜ਼ ਇਹ ਆਖਦੀ ਸੁਣੀ: “ਹਾਲੇਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਵਰ ਦੀ ਹੈ,

2ਉਹਨਾਂ ਦੇ ਨਿਆਂ ਸੱਚੇ ਅਤੇ ਠੀਕ ਹਨ, ਕਿਉਂਕਿ ਉਹਨਾਂ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ ਜਿਸ ਨੇ ਆਪਣੇ ਵਿਭਚਾਰ ਨਾਲ ਪੂਰੀ ਧਰਤੀ ਨੂੰ ਭ੍ਰਿਸ਼ਟ ਕੀਤਾ। ਉਸ ਨੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਤੋਂ ਲਿਆਂ।”

3ਅਤੇ ਉਹ ਫਿਰ ਬੋਲੇ: “ਹਾਲੇਲੂਯਾਹ! ਉਸ ਦੇ ਮੱਚਦੇ ਸਰੀਰ ਦਾ ਧੂੰਆਂ ਜੁੱਗੋ-ਜੁੱਗੋ ਪਿਆ ਉੱਠਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.