19ਤਾਂ ਫਿਰ ਮੈਂ ਵੇਖਿਆ ਕਿ ਉਹ ਦਰਿੰਦਾ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆ ਤਾਂ ਕਿ ਉਹ ਉਸ ਨਾਲ ਅਤੇ ਉਸ ਦੀਆ ਫ਼ੌਜਾਂ ਨਾਲ ਯੁੱਧ ਕਰ ਸਕਣ ਜਿਹੜਾ ਘੋੜੇ ਉੱਤੇ ਸਵਾਰ ਸੀ।
20ਤਾਂ ਉਸ ਦਰਿੰਦੇ ਨੂੰ ਫੜ ਲਿਆ ਗਿਆ, ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਜਿਸ ਨੇ ਉਸ ਦੇ ਸਾਹਮਣੇ ਚਿੰਨ੍ਹ ਚਮਤਕਾਰ ਵਿਖਾਏ ਸਨ। ਅਤੇ ਇੰਨ੍ਹਾ ਚਿੰਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾ ਲਿਆ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਦਾ ਨਿਸ਼ਾਨ ਲਗਾਇਆ ਨਾਲੇ ਉਹਨਾਂ ਨੂੰ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ। ਇਹਨਾਂ ਦੋਨਾਂ ਨੂੰ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਸੀ ਜਿਉਂਦੇ ਹੀ ਸੁੱਟ ਦਿੱਤਾ ਗਿਆ।
21ਅਤੇ ਬਾਕੀ ਫੌਜ ਨੂੰ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜਿਹੜੀ ਉਸ ਦੇ ਮੂੰਹ ਵਿੱਚੋਂ ਨਿਕਲਦੀ ਸੀ ਮਾਰ ਸੁੱਟਿਆ, ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।