ਪ੍ਰਕਾਸ਼ ਪੱਤਰ 20

ਅਤੇ ਮੈਂ ਇੱਕ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ, ਜਿਸ ਦੇ ਹੱਥ ਵਿੱਚ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਸੀ।

Revelation 20:1 (UKJV) And I saw an angel come down from heaven, having the key of the bottomless pit and a great chain in his hand.

1ਅਤੇ ਮੈਂ ਇੱਕ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ, ਜਿਸ ਦੇ ਹੱਥ ਵਿੱਚ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਸੀ।

2ਸਵਰਗਦੂਤ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਦੁਸ਼ਟ ਅਤੇ ਸ਼ੈਤਾਨ ਹੈ, ਫੜ੍ਹਿਆ ਅਤੇ ਹਜ਼ਾਰ ਸਾਲ ਤੱਕ ਬੰਨ੍ਹ ਦਿੱਤਾ।

3ਅਤੇ ਉਸ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ, ਅਤੇ ਬੰਦ ਕਰਕੇ ਉਸ ਉੱਤੇ ਮੋਹਰ ਲਗਾਈ, ਤਾਂ ਜੋ ਉਹ ਕੌਮਾਂ ਨੂੰ ਨਾ ਭਰਮਾਵੇ, ਜਿੰਨਾਂ ਤੱਕ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਜੋ ਉਹ ਥੋੜੇ ਸਮੇਂ ਲਈ ਛੱਡਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.