6ਤਦ ਮੈਂ ਵੱਡੀ ਭੀੜ ਦੀ ਆਵਾਜ਼, ਅਤੇ ਪਾਣੀਆਂ ਦੀਆਂ ਲਹਿਰਾਂ ਦੇ ਗਰਜਨ ਦੀ ਅਤੇ ਬੱਦਲਾਂ ਦੇ ਗਰਜਨ ਦੀ ਆਵਾਜ਼ ਦੇ ਵਾਂਗ ਇਹ ਕਹਿੰਦੇ ਹੋਈ ਸੁਣੀ: “ਹਾਲੇਲੂਯਾਹ! ਪ੍ਰਭੂ ਸਾਡੇ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦੇ ਹਨ।
7ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ! ਅਤੇ ਉਹ ਦੀ ਮਹਿਮਾ ਕਰੀਏ! ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ, ਅਤੇ ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
8ਉਸ ਨੂੰ ਸੁੰਦਰ ਅਤੇ ਸਾਫ਼ ਮਲਮਲ ਦੇ ਕੱਪੜੇ, ਪਹਿਨਨ ਲਈ ਦਿੱਤੇ ਗਏ।” (ਇਹ ਸਾਫ਼ ਮਲਮਲ ਹੈ ਪਵਿੱਤਰ ਲੋਕਾਂ ਦੇ ਧਰਮੀ ਕੰਮ।)
9ਤਦ ਸਵਰਗਦੂਤ ਨੇ ਮੈਨੂੰ ਆਖਿਆ, “ਇਹ ਲਿਖ: ਮੁਬਾਰਕ ਹਨ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਬੁਲਾਏ ਗਏ ਹਨ!” ਅਤੇ ਮੈਨੂੰ ਕਿਹਾ, “ਇਹ ਪਰਮੇਸ਼ਵਰ ਦੇ ਸੱਚੇ ਸ਼ਬਦ ਹਨ।”
10ਇਸ ਤੇ ਮੈਂ ਉਸ ਦੇ ਚਰਨਾਂ ਤੇ ਡਿੱਗ ਪਿਆ ਅਤੇ ਉਸ ਦੀ ਮਹਿਮਾ ਕੀਤੀ। ਪਰ ਉਸ ਨੇ ਮੈਨੂੰ ਆਖਿਆ, “ਇਸ ਤਰ੍ਹਾਂ ਨਾਂ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਅਤੇ ਭੈਣਾਂ ਦੇ ਵਾਂਗ ਇੱਕ ਸੇਵਕ ਹਾਂ ਜੋ ਯਿਸ਼ੂ ਦਾ ਗਵਾਹ ਹਾਂ। ਪਰਮੇਸ਼ਵਰ ਦੀ ਮਹਿਮਾ ਕਰ! ਕਿਉਂਕਿ ਇਹ ਭਵਿੱਖਬਾਣੀ ਦੀ ਆਤਮਾ ਹੈ ਜੋ ਯਿਸ਼ੂ ਦੀ ਗਵਾਹੀ ਦਿੰਦੀ ਹੈ।”