ਪ੍ਰਕਾਸ਼ ਪੱਤਰ 19

ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ! ਅਤੇ ਉਹ ਦੀ ਮਹਿਮਾ ਕਰੀਏ! ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ, ਅਤੇ ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

Revelation 19:7 (UKJV) Let us be glad and rejoice, and give honour to him: for the marriage of the Lamb has come, and his wife has made herself ready.

5ਤਦ ਇੱਕ ਆਵਾਜ਼ ਸਿੰਘਾਸਣ ਵਿੱਚੋਂ ਇਹ ਆਖਦੀ ਆਈ: “ਪਰਮੇਸ਼ਵਰ ਦੀ ਮਹਿਮਾ ਕਰੋ, ਤੁਸੀਂ ਸਾਰੇ ਜੋ ਉਹ ਦੇ ਦਾਸ ਹੋ, ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਦੋਨੋ ਵੱਡੇ ਅਤੇ ਛੋਟੇ!”

6ਤਦ ਮੈਂ ਵੱਡੀ ਭੀੜ ਦੀ ਆਵਾਜ਼, ਅਤੇ ਪਾਣੀਆਂ ਦੀਆਂ ਲਹਿਰਾਂ ਦੇ ਗਰਜਨ ਦੀ ਅਤੇ ਬੱਦਲਾਂ ਦੇ ਗਰਜਨ ਦੀ ਆਵਾਜ਼ ਦੇ ਵਾਂਗ ਇਹ ਕਹਿੰਦੇ ਹੋਈ ਸੁਣੀ: “ਹਾਲੇਲੂਯਾਹ! ਪ੍ਰਭੂ ਸਾਡੇ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦੇ ਹਨ।

7ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ! ਅਤੇ ਉਹ ਦੀ ਮਹਿਮਾ ਕਰੀਏ! ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ, ਅਤੇ ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

8ਉਸ ਨੂੰ ਸੁੰਦਰ ਅਤੇ ਸਾਫ਼ ਮਲਮਲ ਦੇ ਕੱਪੜੇ, ਪਹਿਨਨ ਲਈ ਦਿੱਤੇ ਗਏ।” (ਇਹ ਸਾਫ਼ ਮਲਮਲ ਹੈ ਪਵਿੱਤਰ ਲੋਕਾਂ ਦੇ ਧਰਮੀ ਕੰਮ।)

9ਤਦ ਸਵਰਗਦੂਤ ਨੇ ਮੈਨੂੰ ਆਖਿਆ, “ਇਹ ਲਿਖ: ਮੁਬਾਰਕ ਹਨ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਬੁਲਾਏ ਗਏ ਹਨ!” ਅਤੇ ਮੈਨੂੰ ਕਿਹਾ, “ਇਹ ਪਰਮੇਸ਼ਵਰ ਦੇ ਸੱਚੇ ਸ਼ਬਦ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.