17ਜਿਸ ਦੇ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦੇਵਾਂਗਾ। ਮੈਂ ਉਸ ਵਿਅਕਤੀ ਨੂੰ ਇੱਕ ਚਿੱਟਾ ਪੱਥਰ ਵੀ ਦੇਵਾਂਗਾ ਜਿਸ ਉੱਤੇ ਨਵਾਂ ਨਾਮ ਲਿਖਿਆ ਹੋਵੇਗਾ, ਜੋ ਇਸ ਨੂੰ ਪ੍ਰਾਪਤ ਕਰੇਗਾ ਕੇਵਲ ਉਹ ਹੀ ਉਸ ਨੂੰ ਜਾਣੇਗਾ।
18“ਥੂਆਤੀਰੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਪਰਮੇਸ਼ਵਰ ਦੇ ਪੁੱਤਰ ਦੇ ਸ਼ਬਦ ਹਨ, ਜਿਸ ਦੀਆਂ ਅੱਖਾਂ ਬਲਦੀ ਹੋਈ ਅੱਗ ਵਰਗੀਆਂ ਹਨ ਅਤੇ ਜਿਸ ਦੇ ਪੈਰ ਬਲਦੇ ਹੋਏ ਪਿੱਤਲ ਵਰਗੇ ਹਨ।
19ਮੈਂ ਤੁਹਾਡੇ ਕੰਮਾਂ, ਤੁਹਾਡੇ ਪਿਆਰ ਅਤੇ ਵਿਸ਼ਵਾਸ, ਤੁਹਾਡੀ ਸੇਵਾ ਅਤੇ ਲਗਨ ਨੂੰ ਜਾਣਦਾ ਹਾਂ, ਅਤੇ ਇਹ ਕਿ ਤੁਸੀਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਰ ਰਹੇ ਹੋ।
20ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ: ਤੁਸੀਂ ਉਸ ਔਰਤ ਈਜ਼ਬਲ ਨੂੰ ਬਰਦਾਸ਼ਤ ਕਰਦੇ ਹੋ, ਜੋ ਆਪਣੇ ਆਪ ਨੂੰ ਨਬੀ ਕਹਿੰਦੀ ਹੈ। ਉਸ ਦੇ ਉਪਦੇਸ਼ ਦੁਆਰਾ ਉਹ ਮੇਰੇ ਸੇਵਕਾਂ ਨੂੰ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ ਲਈ ਗੁਮਰਾਹ ਕਰਦੀ ਹੈ।
21ਮੈਂ ਅਜੇ ਉਸ ਨੂੰ ਸਮਾਂ ਦਿੱਤਾ ਹੈ ਕਿ ਉਹ ਆਪਣੀ ਬਦਚਲਣੀ ਤੋਂ ਤੋਬਾ ਕਰੇ। ਪਰ ਉਹ ਤੋਬਾ ਕਰਨ ਲਈ ਤਿਆਰ ਨਹੀਂ ਹੈ।