ਪ੍ਰਕਾਸ਼ ਪੱਤਰ 2

ਤੁਸੀਂ ਧੀਰਜ ਰੱਖਿਆ ਅਤੇ ਮੇਰੇ ਨਾਮ ਵਿੱਚ ਦੁੱਖ ਸਹਿਣ ਤੋਂ ਨਹੀਂ ਥੱਕੇ।

Revelation 2:3 (UKJV) And have borne, and have patience, and for my name's sake have laboured, and have not fainted.

1“ਅਫ਼ਸੁਸ ਨਗਰ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜ੍ਹੇ ਹੋਏ ਹਨ ਅਤੇ ਜੋ ਸੱਤ ਸੋਨੇ ਦੇ ਸ਼ਮਾਦਾਨਾਂ ਦੇ ਵਿੱਚ ਚਲਦਾ ਹੈ।

2ਮੈਂ ਤੁਹਾਡੇ ਕੰਮਾਂ, ਤੁਹਾਡੀ ਮਿਹਨਤ ਅਤੇ ਤੁਹਾਡੀ ਲਗਨ ਨੂੰ ਜਾਣਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਦੁਸ਼ਟ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਕਿ ਤੁਸੀਂ ਉਹਨਾਂ ਨੂੰ ਪਰਖਿਆ ਹੈ ਜੋ ਰਸੂਲ ਹੋਣ ਦਾ ਦਾਅਵਾ ਕਰਦੇ ਹਨ ਪਰ ਉਹ ਰਸੂਲ ਨਹੀਂ ਹਨ, ਅਤੇ ਉਹ ਝੂਠੇ ਹਨ।

3ਤੁਸੀਂ ਧੀਰਜ ਰੱਖਿਆ ਅਤੇ ਮੇਰੇ ਨਾਮ ਵਿੱਚ ਦੁੱਖ ਸਹਿਣ ਤੋਂ ਨਹੀਂ ਥੱਕੇ।

4ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ: ਕਿ ਤੁਸੀਂ ਆਪਣਾ ਪਹਿਲਾਂ ਪਿਆਰ ਛੱਡ ਦਿੱਤਾ ਹੈ।

5ਯਾਦ ਕਰੋ ਕਿ ਤੁਸੀਂ ਕਿੱਥੋਂ ਡਿੱਗੇ ਹੋ! ਤੋਬਾ ਕਰੋ ਅਤੇ ਉਹ ਕੰਮ ਕਰੋ ਜੋ ਤੁਸੀਂ ਪਹਿਲਾਂ ਕੀਤਾ ਸੀ। ਜੇ ਤੁਸੀਂ ਤੋਬਾ ਨਹੀਂ ਕੀਤੀ, ਤਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਸ਼ਮਾਦਾਨ ਨੂੰ ਉਸ ਦੀ ਜਗ੍ਹਾ ਤੋਂ ਹਟਾ ਦੇਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.