14ਸ਼ਹਿਰ ਦੀਆਂ ਦੀਵਾਰਾ ਦੇ ਬਾਰ੍ਹਾ ਨੀਂਹ ਪੱਥਰ ਸਨ, ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15ਜਿਹੜਾ ਸਵਰਗਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਉਸ ਕੋਲ ਸ਼ਹਿਰ ਦੇ ਫਾਟਕ, ਅਤੇ ਉਸ ਦੀਆਂ ਦੀਵਾਰਾ ਮਾਪਣ ਦੇ ਲਈ, ਸੋਨੇ ਦਾ ਇੱਕ ਮਾਪਣ ਵਾਲਾ ਡੰਡਾ ਸੀ।
16ਅਤੇ ਉਹ ਸ਼ਹਿਰ ਵਰਗਕਾਰ ਸੀ, ਜਿੰਨੀ ਹੀ ਉਸ ਦੀ ਲੰਬਾਈ ਓਨੀ ਉਸ ਦੀ ਚੌੜਾਈ ਸੀ। ਅਤੇ ਉਸ ਨੇ ਸ਼ਹਿਰ ਨੂੰ ਡੰਡੇ ਨਾਲ ਮਾਪਿਆ ਅਤੇ ਉਹ 2,400 ਕਿਲੋਮੀਟਰ ਲੰਬਾ ਸੀ, ਉਸ ਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਬਰਾਬਰ ਸੀ।
17ਅਤੇ ਸਵਰਗਦੂਤ ਨੇ ਉਸ ਦੀ ਦੀਵਾਰ ਵੀ ਮਾਪੀ, ਉਹ ਮਨੁੱਖਾਂ ਦੇ ਨਾਪ ਦੇ ਅਨੁਸਾਰ, ਇੱਕ ਸੌ ਚੁਤਾਲੀ ਹੱਥ ਨਿੱਕਲੀ। ਇਹੀ ਮਾਪ ਸਵਰਗਦੂਤ ਦਾ ਸੀ।
18ਅਤੇ ਉਸ ਦੀਆ ਦੀਵਾਰਾ ਯਸ਼ਬ ਦੀਆਂ ਬਣੀਆਂ ਹੋਈਆ ਸਨ, ਅਤੇ ਉਹ ਸ਼ਹਿਰ ਸਾਫ਼ ਸੀਸ਼ੇ ਅਤੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ।