ਪ੍ਰਕਾਸ਼ ਪੱਤਰ 21

ਅਤੇ ਉਸ ਸ਼ਹਿਰ ਦੀਆ ਦੀਵਾਰਾ ਹਰ ਪ੍ਰਕਾਰ ਦੀਆਂ ਵਧੀਆ ਅਤੇ ਕੀਮਤੀ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਸਰੀ ਨੀਲਮ ਦੀ, ਤੀਸਰੀ ਸੁਲੇਮਾਨੀ ਪੱਥਰ ਦੀ, ਚੌਥੀ ਪੰਨੇ ਦੀ,

Revelation 21:19 (UKJV) And the foundations of the wall of the city were garnished with all manner of precious stones. The first foundation was jasper; the second, sapphire; the third, a chalcedony; the fourth, an emerald;

17ਅਤੇ ਸਵਰਗਦੂਤ ਨੇ ਉਸ ਦੀ ਦੀਵਾਰ ਵੀ ਮਾਪੀ, ਉਹ ਮਨੁੱਖਾਂ ਦੇ ਨਾਪ ਦੇ ਅਨੁਸਾਰ, ਇੱਕ ਸੌ ਚੁਤਾਲੀ ਹੱਥ ਨਿੱਕਲੀ। ਇਹੀ ਮਾਪ ਸਵਰਗਦੂਤ ਦਾ ਸੀ।

18ਅਤੇ ਉਸ ਦੀਆ ਦੀਵਾਰਾ ਯਸ਼ਬ ਦੀਆਂ ਬਣੀਆਂ ਹੋਈਆ ਸਨ, ਅਤੇ ਉਹ ਸ਼ਹਿਰ ਸਾਫ਼ ਸੀਸ਼ੇ ਅਤੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ।

19ਅਤੇ ਉਸ ਸ਼ਹਿਰ ਦੀਆ ਦੀਵਾਰਾ ਹਰ ਪ੍ਰਕਾਰ ਦੀਆਂ ਵਧੀਆ ਅਤੇ ਕੀਮਤੀ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਸਰੀ ਨੀਲਮ ਦੀ, ਤੀਸਰੀ ਸੁਲੇਮਾਨੀ ਪੱਥਰ ਦੀ, ਚੌਥੀ ਪੰਨੇ ਦੀ,

20ਪੰਜਵੀਂ ਸੁਲੇਮਾਨੀ ਸੰਗਮਰਮਰ, ਛੇਵਾਂ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ, ਬਾਰ੍ਹਵੀਂ ਕਟਹਲੇ ਦੀ।

21ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ, ਅਤੇ ਹਰ ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ। ਅਤੇ ਉਸ ਸ਼ਹਿਰ ਦੇ ਰਾਸਤੇ ਸੋਨੇ ਅਤੇ ਨਿਰਮਲ ਸ਼ੀਸ਼ੇ ਦੇ ਬਣੇ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.