9ਪਰ ਉਸ ਨੇ ਮੈਨੂੰ ਆਖਿਆ, “ਇਸ ਤਰ੍ਹਾਂ ਨਾ ਕਰ! ਮੈਂ ਵੀ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਨ੍ਹਾਂ ਪੋਥੀ ਦੀਆ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ। ਪਰਮੇਸ਼ਵਰ ਦੀ ਮਹਿਮਾ ਕਰ!”
10ਤਦ ਉਸ ਨੇ ਮੈਨੂੰ ਆਖਿਆ, “ਇਸ ਪੋਥੀ ਦੀ ਭਵਿੱਖਬਾਣੀਆ ਦੀਆ ਗੱਲਾਂ ਉੱਤੇ ਮੋਹਰ ਨਾ ਲਗਾ, ਕਿਉਂਕਿ ਸਮਾਂ ਨੇੜੇ ਹੈ।
11ਜਿਹੜਾ ਗਲਤ ਕਰਦਾ ਹੈ ਉਹ ਅਗਾਹਾਂ ਨੂੰ ਗਲਤ ਹੀ ਕਰੀ ਜਾਵੇ; ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਵੇ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮੀ ਹੋਈ ਜਾਵੇ; ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਵੇ।”
12“ਵੇਖੋ, ਮੈਂ ਜਲਦੀ ਆਉਂਦਾ ਹਾਂ! ਮੇਰਾ ਇਨਾਮ ਮੇਰੇ ਕੋਲ ਹੈ, ਮੈ ਹਰ ਇੱਕ ਆਦਮੀ ਨੂੰ ਉਸਦੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ।
13ਮੈਂ ਅਲਫਾ ਅਤੇ ਓਮੇਗਾ ਹਾਂ, ਅਤੇ ਪਹਿਲਾਂ ਅਤੇ ਪਿਛਲਾ, ਸ਼ੁਰੂਆਤ ਅਤੇ ਅੰਤ ਹਾਂ।