ਪ੍ਰਕਾਸ਼ ਪੱਤਰ 22

ਤਦ ਉਸ ਨੇ ਮੈਨੂੰ ਆਖਿਆ, “ਇਸ ਪੋਥੀ ਦੀ ਭਵਿੱਖਬਾਣੀਆ ਦੀਆ ਗੱਲਾਂ ਉੱਤੇ ਮੋਹਰ ਨਾ ਲਗਾ, ਕਿਉਂਕਿ ਸਮਾਂ ਨੇੜੇ ਹੈ।

Revelation 22:10 (UKJV) And he says unto me, Seal not the sayings of the prophecy of this book: for the time is at hand.

8ਮੈਂ ਯੋਹਨ ਉਹ ਹਾਂ, ਜਿਸ ਨੇ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ। ਅਤੇ ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ, ਤਾਂ ਮੈਂ ਸਵਰਗਦੂਤ ਦੇ ਪੈਰੀ ਡਿੱਗ ਕੇ ਉਸ ਦੀ ਮਹਿਮਾ ਕਰਨ ਲੱਗਾ ਜਿਸ ਨੇ ਮੈਨੂੰ ਇਹ ਸਭ ਵਿਖਾਇਆ ਸੀ।

9ਪਰ ਉਸ ਨੇ ਮੈਨੂੰ ਆਖਿਆ, “ਇਸ ਤਰ੍ਹਾਂ ਨਾ ਕਰ! ਮੈਂ ਵੀ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਨ੍ਹਾਂ ਪੋਥੀ ਦੀਆ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ। ਪਰਮੇਸ਼ਵਰ ਦੀ ਮਹਿਮਾ ਕਰ!”

10ਤਦ ਉਸ ਨੇ ਮੈਨੂੰ ਆਖਿਆ, “ਇਸ ਪੋਥੀ ਦੀ ਭਵਿੱਖਬਾਣੀਆ ਦੀਆ ਗੱਲਾਂ ਉੱਤੇ ਮੋਹਰ ਨਾ ਲਗਾ, ਕਿਉਂਕਿ ਸਮਾਂ ਨੇੜੇ ਹੈ।

11ਜਿਹੜਾ ਗਲਤ ਕਰਦਾ ਹੈ ਉਹ ਅਗਾਹਾਂ ਨੂੰ ਗਲਤ ਹੀ ਕਰੀ ਜਾਵੇ; ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਵੇ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮੀ ਹੋਈ ਜਾਵੇ; ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਵੇ।”

12“ਵੇਖੋ, ਮੈਂ ਜਲਦੀ ਆਉਂਦਾ ਹਾਂ! ਮੇਰਾ ਇਨਾਮ ਮੇਰੇ ਕੋਲ ਹੈ, ਮੈ ਹਰ ਇੱਕ ਆਦਮੀ ਨੂੰ ਉਸਦੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.