ਪ੍ਰਕਾਸ਼ ਪੱਤਰ 22

ਮੈਂ ਯੋਹਨ ਉਹ ਹਾਂ, ਜਿਸ ਨੇ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ। ਅਤੇ ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ, ਤਾਂ ਮੈਂ ਸਵਰਗਦੂਤ ਦੇ ਪੈਰੀ ਡਿੱਗ ਕੇ ਉਸ ਦੀ ਮਹਿਮਾ ਕਰਨ ਲੱਗਾ ਜਿਸ ਨੇ ਮੈਨੂੰ ਇਹ ਸਭ ਵਿਖਾਇਆ ਸੀ।

Revelation 22:8 (UKJV) And I John saw these things, and heard them. And when I had heard and seen, I fell down to worship before the feet of the angel which showed me these things.

6ਸਵਰਗਦੂਤ ਨੇ ਮੈਨੂੰ ਆਖਿਆ, “ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ। ਪ੍ਰਭੂ, ਜੋ ਨਬੀਆਂ ਨੂੰ ਪ੍ਰੇਰਨਾ ਦਿੰਦਾ ਹੈ, ਉਹਨਾਂ ਨੇ ਆਪਣੇ ਸਵਰਗਦੂਤ ਨੂੰ ਭੇਜਿਆ, ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ।”

7“ਵੇਖ, ਮੈਂ ਛੇਤੀ ਆਉਂਦਾ ਹਾਂ! ਮੁਬਾਰਕ ਹੈ ਉਹ ਜਿਹੜਾ ਇਨ੍ਹਾਂ ਪੁਸਤਕ ਵਿੱਚ ਲਿਖੀਆ ਹੋਈਆ ਭਵਿੱਖਬਾਣੀਆ ਦੀਆ ਗੱਲਾਂ ਦੀ ਪਾਲਣਾ ਕਰਦਾ ਹੈ।”

8ਮੈਂ ਯੋਹਨ ਉਹ ਹਾਂ, ਜਿਸ ਨੇ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ। ਅਤੇ ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ, ਤਾਂ ਮੈਂ ਸਵਰਗਦੂਤ ਦੇ ਪੈਰੀ ਡਿੱਗ ਕੇ ਉਸ ਦੀ ਮਹਿਮਾ ਕਰਨ ਲੱਗਾ ਜਿਸ ਨੇ ਮੈਨੂੰ ਇਹ ਸਭ ਵਿਖਾਇਆ ਸੀ।

9ਪਰ ਉਸ ਨੇ ਮੈਨੂੰ ਆਖਿਆ, “ਇਸ ਤਰ੍ਹਾਂ ਨਾ ਕਰ! ਮੈਂ ਵੀ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਨ੍ਹਾਂ ਪੋਥੀ ਦੀਆ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ। ਪਰਮੇਸ਼ਵਰ ਦੀ ਮਹਿਮਾ ਕਰ!”

10ਤਦ ਉਸ ਨੇ ਮੈਨੂੰ ਆਖਿਆ, “ਇਸ ਪੋਥੀ ਦੀ ਭਵਿੱਖਬਾਣੀਆ ਦੀਆ ਗੱਲਾਂ ਉੱਤੇ ਮੋਹਰ ਨਾ ਲਗਾ, ਕਿਉਂਕਿ ਸਮਾਂ ਨੇੜੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.