1ਤਦ ਸਵਰਗਦੂਤ ਨੇ ਮੈਨੂੰ ਜੀਵਨ ਦੇ ਜਲ ਦੀ ਨਦੀ ਵਿਖਾਈ, ਜੋ ਬਲੌਰ ਵਾਂਗ ਸਾਫ਼ ਅਤੇ ਜੋ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਣ ਦੇ ਵਿੱਚਕਾਰੋ ਨਿਕਲਦੀ ਸੀ,
2ਉਸ ਨਦੀ ਦੇ ਦੋਨਾਂ ਕਿਨਾਰਿਆ ਉੱਤੇ ਜੀਵਨ ਦਾ ਦਰੱਖਤ ਹੈ। ਜਿਸ ਨੂੰ ਬਾਰ੍ਹਾ ਪ੍ਰਕਾਰ ਦੇ ਫ਼ਲ ਲੱਗਦੇ ਹਨ, ਅਤੇ ਉਹ ਹਰ ਮਹੀਨੇ ਆਪਣਾ ਫ਼ਲ ਦਿੰਦਾ ਹੈ, ਅਤੇ ਉਸ ਦੇ ਪੱਤੇ ਰਾਸ਼ਟਰਾ ਦੇ ਇਲਾਜ ਲਈ ਹਨ।
3ਹੁਣ ਅਗਾਹਾਂ ਨੂੰ ਕੋਈ ਸਰਾਪ ਨਹੀਂ ਹੋਵੇਗਾ। ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਉਹਨਾਂ ਦੇ ਦਾਸ ਉਹਨਾਂ ਦੀ ਬੰਦਗੀ ਕਰਨਗੇ।
4ਉਹ ਉਹਨਾਂ ਦਾ ਚਿਹਰਾ ਵੇਖਣਗੇ, ਅਤੇ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਮੱਥੇ ਤੇ ਹੋਵੇਗਾ।
5ਅਤੇ ਅੱਗੇ ਤੋਂ ਉੱਥੇ ਰਾਤ ਨਾ ਹੋਵੇਗੀ। ਉਹਨਾਂ ਨੂੰ ਨਾ ਸੂਰਜ ਦੀ ਰੋਸ਼ਨੀ ਦੀ, ਨਾ ਦੀਵੇ ਦੀ ਰੋਸ਼ਨੀ ਦੀ ਲੋੜ ਹੋਵੇਗੀ, ਕਿਉ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਰੋਸ਼ਨੀ ਦੇਵੇਗਾ। ਅਤੇ ਉਹ ਹਮੇਸ਼ਾ ਲਈ ਰਾਜ ਕਰਨਗੇ।