ਪ੍ਰਕਾਸ਼ ਪੱਤਰ 22

ਉਹ ਉਹਨਾਂ ਦਾ ਚਿਹਰਾ ਵੇਖਣਗੇ, ਅਤੇ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਮੱਥੇ ਤੇ ਹੋਵੇਗਾ।

Revelation 22:4 (UKJV) And they shall see his face; and his name shall be in their foreheads.

2ਉਸ ਨਦੀ ਦੇ ਦੋਨਾਂ ਕਿਨਾਰਿਆ ਉੱਤੇ ਜੀਵਨ ਦਾ ਦਰੱਖਤ ਹੈ। ਜਿਸ ਨੂੰ ਬਾਰ੍ਹਾ ਪ੍ਰਕਾਰ ਦੇ ਫ਼ਲ ਲੱਗਦੇ ਹਨ, ਅਤੇ ਉਹ ਹਰ ਮਹੀਨੇ ਆਪਣਾ ਫ਼ਲ ਦਿੰਦਾ ਹੈ, ਅਤੇ ਉਸ ਦੇ ਪੱਤੇ ਰਾਸ਼ਟਰਾ ਦੇ ਇਲਾਜ ਲਈ ਹਨ।

3ਹੁਣ ਅਗਾਹਾਂ ਨੂੰ ਕੋਈ ਸਰਾਪ ਨਹੀਂ ਹੋਵੇਗਾ। ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਉਹਨਾਂ ਦੇ ਦਾਸ ਉਹਨਾਂ ਦੀ ਬੰਦਗੀ ਕਰਨਗੇ।

4ਉਹ ਉਹਨਾਂ ਦਾ ਚਿਹਰਾ ਵੇਖਣਗੇ, ਅਤੇ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਮੱਥੇ ਤੇ ਹੋਵੇਗਾ।

5ਅਤੇ ਅੱਗੇ ਤੋਂ ਉੱਥੇ ਰਾਤ ਨਾ ਹੋਵੇਗੀ। ਉਹਨਾਂ ਨੂੰ ਨਾ ਸੂਰਜ ਦੀ ਰੋਸ਼ਨੀ ਦੀ, ਨਾ ਦੀਵੇ ਦੀ ਰੋਸ਼ਨੀ ਦੀ ਲੋੜ ਹੋਵੇਗੀ, ਕਿਉ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਰੋਸ਼ਨੀ ਦੇਵੇਗਾ। ਅਤੇ ਉਹ ਹਮੇਸ਼ਾ ਲਈ ਰਾਜ ਕਰਨਗੇ।

6ਸਵਰਗਦੂਤ ਨੇ ਮੈਨੂੰ ਆਖਿਆ, “ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ। ਪ੍ਰਭੂ, ਜੋ ਨਬੀਆਂ ਨੂੰ ਪ੍ਰੇਰਨਾ ਦਿੰਦਾ ਹੈ, ਉਹਨਾਂ ਨੇ ਆਪਣੇ ਸਵਰਗਦੂਤ ਨੂੰ ਭੇਜਿਆ, ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.