ਪ੍ਰਕਾਸ਼ ਪੱਤਰ 5

ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਅਜਿਹਾ ਨਹੀਂ ਮਿਲਿਆ ਜੋ ਪੋਥੀ ਖੋਲ੍ਹਣ ਜਾਂ ਅੰਦਰ ਵੇਖਣ ਦੇ ਯੋਗ ਹੋਵੇ।

Revelation 5:4 (UKJV) And I wept much, because no man was found worthy to open and to read the book, neither to look thereon.

2ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਨੂੰ ਉੱਚੀ ਆਵਾਜ਼ ਵਿੱਚ ਇਹ ਐਲਾਨ ਕਰਦਿਆਂ ਵੇਖਿਆ, “ਮੋਹਰਾਂ ਤੋੜਨ ਅਤੇ ਪੋਥੀ ਖੋਲ੍ਹਣ ਦੇ ਯੋਗ ਕੌਣ ਹੈ?”

3ਪਰ ਸਵਰਗ ਵਿੱਚ ਜਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਕੋਈ ਵੀ ਇਸ ਕਿਤਾਬ ਨੂੰ ਖੋਲ੍ਹਣ ਜਾਂ ਉਸ ਨੂੰ ਵੇਖਣ ਦੇ ਯੋਗ ਕੋਈ ਨਹੀਂ ਸੀ।

4ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਅਜਿਹਾ ਨਹੀਂ ਮਿਲਿਆ ਜੋ ਪੋਥੀ ਖੋਲ੍ਹਣ ਜਾਂ ਅੰਦਰ ਵੇਖਣ ਦੇ ਯੋਗ ਹੋਵੇ।

5ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, “ਨਾ ਰੋ! ਦੇਖੋ, ਉਹ ਬੱਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ, ਦਾਵੀਦ ਦੀ ਅੰਸ ਵਿਚੋਂ ਹੈ ਅਤੇ ਜਿਸ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹ ਪੋਥੀ ਅਤੇ ਇਸ ਦੀਆਂ ਸੱਤ ਮੋਹਰਾਂ ਖੋਲ੍ਹਣ ਦੇ ਯੋਗ ਹੈ।”

6ਤਦ ਮੈਂ ਇੱਕ ਲੇਲੇ ਨੂੰ ਵੇਖਿਆ, ਜਿਵੇਂ ਕਿ ਇਹ ਮਾਰਿਆ ਗਿਆ ਹੋਵੇ, ਉਹ ਸਿੰਘਾਸਣ ਦੇ ਵਿਚਕਾਰ ਖੜ੍ਹਾ, ਚਾਰ ਜੀਵਾਂ ਅਤੇ ਬਜ਼ੁਰਗਾਂ ਦੁਆਰਾ ਘਿਰਿਆ ਹੋਇਆ ਹੈ। ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ, ਜੋ ਕਿ ਪਰਮੇਸ਼ਵਰ ਦੀਆਂ ਸੱਤ ਆਤਮਾ ਹਨ ਜੋ ਸਾਰੀ ਧਰਤੀ ਵਿੱਚ ਭੇਜੀਆਂ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.