ਪ੍ਰਕਾਸ਼ ਪੱਤਰ 6

ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ! ਇਸ ਦੇ ਸਵਾਰ ਨੇ ਇੱਕ ਧਨੁਸ਼ ਫੜਿਆ ਹੋਇਆ ਸੀ, ਅਤੇ ਉਸ ਨੂੰ ਇੱਕ ਮੁਕਟ ਦਿੱਤਾ ਗਿਆ ਸੀ, ਅਤੇ ਉਹ ਇੱਕ ਵਿਜੇਤਾ ਦੇ ਰੂਪ ਵਿੱਚ ਸਵਾਰ ਹੋ ਕੇ ਜਿੱਤ ਪ੍ਰਾਪਤ ਕਰਨ ਨਿਕਲ ਗਿਆ।

Revelation 6:2 (UKJV) And I saw, and behold a white horse: and he that sat on him had a bow; and a crown was given unto him: and he went forth conquering, and to conquer.

1ਮੈਂ ਦੇਖਿਆ ਜਦੋਂ ਲੇਲੇ ਨੇ ਸੱਤ ਮੋਹਰਾਂ ਵਿੱਚੋਂ ਪਹਿਲੀ ਖੋਲ੍ਹੀ। ਫਿਰ ਮੈਂ ਚਾਰ ਜੀਵਤ ਪ੍ਰਾਣੀਆਂ ਵਿੱਚੋਂ ਇੱਕ ਨੂੰ ਗਰਜ ਵਰਗੀ ਆਵਾਜ਼ ਵਿੱਚ ਇਹ ਕਹਿੰਦੇ ਸੁਣਿਆ, “ਆਓ!”

2ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ! ਇਸ ਦੇ ਸਵਾਰ ਨੇ ਇੱਕ ਧਨੁਸ਼ ਫੜਿਆ ਹੋਇਆ ਸੀ, ਅਤੇ ਉਸ ਨੂੰ ਇੱਕ ਮੁਕਟ ਦਿੱਤਾ ਗਿਆ ਸੀ, ਅਤੇ ਉਹ ਇੱਕ ਵਿਜੇਤਾ ਦੇ ਰੂਪ ਵਿੱਚ ਸਵਾਰ ਹੋ ਕੇ ਜਿੱਤ ਪ੍ਰਾਪਤ ਕਰਨ ਨਿਕਲ ਗਿਆ।

3ਜਦੋਂ ਲੇਲੇ ਨੇ ਦੂਜੀ ਮੋਹਰ ਖੋਲ੍ਹੀ, ਮੈਂ ਦੂਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!”

4ਤਦ ਇੱਕ ਹੋਰ ਘੋੜਾ ਨਿੱਕਲਿਆ, ਇੱਕ ਲਾਲ ਅੱਗ ਵਾਲਾ। ਇਸ ਦੇ ਸਵਾਰ ਨੂੰ ਧਰਤੀ ਤੋਂ ਸ਼ਾਂਤੀ ਲੈਣ ਅਤੇ ਲੋਕਾਂ ਨੂੰ ਇੱਕ-ਦੂਜੇ ਨੂੰ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ। ਉਸ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.