8ਦੂਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਇੱਕ ਵਿਸ਼ਾਲ ਪਹਾੜ ਵਰਗੀ ਚੀਜ਼ ਅੱਗ ਨਾਲ ਬਲਦੀ ਹੋਈ ਸਮੁੰਦਰ ਵਿੱਚ ਸੁੱਟ ਦਿੱਤੀ ਗਈ। ਸਮੁੰਦਰ ਦਾ ਇੱਕ ਤਿਹਾਈ ਹਿੱਸਾ ਖੂਨ ਵਿੱਚ ਬਦਲ ਗਿਆ,
9ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦਾ ਇੱਕ ਤਿਹਾਈ ਹਿੱਸਾ ਮਰ ਗਿਆ ਅਤੇ ਇੱਕ ਤਿਹਾਈ ਜਹਾਜ਼ ਤਬਾਹ ਹੋ ਗਏ।
10ਤੀਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਇੱਕ ਮਹਾਨ ਤਾਰਾ, ਇੱਕ ਮਸ਼ਾਲ ਵਾਂਗ ਬਲਦਾ ਹੋਇਆ, ਅਸਮਾਨ ਤੋਂ ਇੱਕ ਤਿਹਾਈ ਨਦੀਆਂ ਅਤੇ ਪਾਣੀ ਦੇ ਚਸ਼ਮਿਆਂ ਤੇ ਡਿੱਗ ਪਿਆ।
11ਤਾਰੇ ਦਾ ਨਾਮ ਨਾਗਦਉਣਾ ਹੈ। ਪਾਣੀ ਦਾ ਇੱਕ ਤਿਹਾਈ ਹਿੱਸਾ ਕੌੜਾ ਹੋ ਗਿਆ, ਅਤੇ ਬਹੁਤ ਸਾਰੇ ਲੋਕ ਉਸ ਕੌੜੇ ਪਾਣੀ ਨੂੰ ਪੀਣ ਕਾਰਨ ਮਰ ਗਏ।
12ਚੌਥੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸੂਰਜ ਦਾ ਇੱਕ ਤਿਹਾਈ ਹਿੱਸਾ, ਚੰਦਰਮਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਮਾਰਿਆ ਗਿਆ, ਤਾਂ ਉਹਨਾਂ ਵਿੱਚੋਂ ਇੱਕ ਤਿਹਾਈ ਹਨੇਰਾ ਹੋ ਗਿਆ। ਦਿਨ ਦਾ ਇੱਕ ਤਿਹਾਈ ਹਿੱਸਾ ਰੌਸ਼ਨੀ ਤੋਂ ਰਹਿਤ ਹੋ ਗਿਆ ਅਤੇ ਉਵੇਂ ਹੀ ਰਾਤ ਦਾ ਇੱਕ ਤਿਹਾਈ ਹਿੱਸਾ ਵੀ।