7ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਉੱਥੇ ਲਹੂ ਨਾਲ ਰਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ। ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ, ਇੱਕ ਤਿਹਾਈ ਰੁੱਖ ਸੜ ਗਏ, ਅਤੇ ਸਾਰਾ ਹਰਾ ਘਾਹ ਸੜ ਗਿਆ।
8ਦੂਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਇੱਕ ਵਿਸ਼ਾਲ ਪਹਾੜ ਵਰਗੀ ਚੀਜ਼ ਅੱਗ ਨਾਲ ਬਲਦੀ ਹੋਈ ਸਮੁੰਦਰ ਵਿੱਚ ਸੁੱਟ ਦਿੱਤੀ ਗਈ। ਸਮੁੰਦਰ ਦਾ ਇੱਕ ਤਿਹਾਈ ਹਿੱਸਾ ਖੂਨ ਵਿੱਚ ਬਦਲ ਗਿਆ,
9ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦਾ ਇੱਕ ਤਿਹਾਈ ਹਿੱਸਾ ਮਰ ਗਿਆ ਅਤੇ ਇੱਕ ਤਿਹਾਈ ਜਹਾਜ਼ ਤਬਾਹ ਹੋ ਗਏ।
10ਤੀਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਇੱਕ ਮਹਾਨ ਤਾਰਾ, ਇੱਕ ਮਸ਼ਾਲ ਵਾਂਗ ਬਲਦਾ ਹੋਇਆ, ਅਸਮਾਨ ਤੋਂ ਇੱਕ ਤਿਹਾਈ ਨਦੀਆਂ ਅਤੇ ਪਾਣੀ ਦੇ ਚਸ਼ਮਿਆਂ ਤੇ ਡਿੱਗ ਪਿਆ।
11ਤਾਰੇ ਦਾ ਨਾਮ ਨਾਗਦਉਣਾ ਹੈ। ਪਾਣੀ ਦਾ ਇੱਕ ਤਿਹਾਈ ਹਿੱਸਾ ਕੌੜਾ ਹੋ ਗਿਆ, ਅਤੇ ਬਹੁਤ ਸਾਰੇ ਲੋਕ ਉਸ ਕੌੜੇ ਪਾਣੀ ਨੂੰ ਪੀਣ ਕਾਰਨ ਮਰ ਗਏ।