ਪ੍ਰਕਾਸ਼ ਪੱਤਰ 8

ਤਦ ਦੂਤ ਨੇ ਧੂਪਦਾਨ ਲਿਆ, ਉਸ ਨੂੰ ਜਗਵੇਦੀ ਦੀ ਅੱਗ ਨਾਲ ਭਰ ਕੇ ਧਰਤੀ ਉੱਤੇ ਸੁੱਟ ਦਿੱਤਾ; ਅਤੇ ਉੱਥੇ ਗਰਜਾਂ, ਗੜਗੜਾਹਟ, ਬਿਜਲੀ ਦੀਆਂ ਲਪਟਾਂ ਅਤੇ ਭੂਚਾਲ ਆ ਗਿਆ।

Revelation 8:5 (UKJV) And the angel took the censer, and filled it with fire of the altar, and cast it into the earth: and there were voices, and thunderings, and lightnings, and an earthquake.

3ਇੱਕ ਹੋਰ ਦੂਤ, ਜਿਸ ਕੋਲ ਇੱਕ ਸੋਨੇ ਦਾ ਸੁਨਹਿਰੀ ਧੂਪਦਾਨ ਸੀ, ਆ ਕੇ ਜਗਵੇਦੀ ਤੇ ਖੜ੍ਹਾ ਹੋ ਗਿਆ। ਉਸ ਨੂੰ ਬਹੁਤ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਸੋਨੇ ਦੀ ਜਗਵੇਦੀ ਉੱਤੇ ਜੋ ਸਿੰਘਾਸਣ ਦੇ ਸਾਹਮਣੇ ਸੀ ਚੜ੍ਹਾਵੇ।

4ਧੂਪ ਦਾ ਧੂੰਆਂ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ, ਦੂਤ ਦੇ ਹੱਥੋਂ ਪਰਮੇਸ਼ਵਰ ਦੇ ਅੱਗੇ ਉੱਪਰ ਪਹੁੰਚ ਗਿਆ।

5ਤਦ ਦੂਤ ਨੇ ਧੂਪਦਾਨ ਲਿਆ, ਉਸ ਨੂੰ ਜਗਵੇਦੀ ਦੀ ਅੱਗ ਨਾਲ ਭਰ ਕੇ ਧਰਤੀ ਉੱਤੇ ਸੁੱਟ ਦਿੱਤਾ; ਅਤੇ ਉੱਥੇ ਗਰਜਾਂ, ਗੜਗੜਾਹਟ, ਬਿਜਲੀ ਦੀਆਂ ਲਪਟਾਂ ਅਤੇ ਭੂਚਾਲ ਆ ਗਿਆ।

6ਤਦ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।

7ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਉੱਥੇ ਲਹੂ ਨਾਲ ਰਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ। ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ, ਇੱਕ ਤਿਹਾਈ ਰੁੱਖ ਸੜ ਗਏ, ਅਤੇ ਸਾਰਾ ਹਰਾ ਘਾਹ ਸੜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.