ਪ੍ਰਕਾਸ਼ ਪੱਤਰ 8

ਇੱਕ ਹੋਰ ਦੂਤ, ਜਿਸ ਕੋਲ ਇੱਕ ਸੋਨੇ ਦਾ ਸੁਨਹਿਰੀ ਧੂਪਦਾਨ ਸੀ, ਆ ਕੇ ਜਗਵੇਦੀ ਤੇ ਖੜ੍ਹਾ ਹੋ ਗਿਆ। ਉਸ ਨੂੰ ਬਹੁਤ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਸੋਨੇ ਦੀ ਜਗਵੇਦੀ ਉੱਤੇ ਜੋ ਸਿੰਘਾਸਣ ਦੇ ਸਾਹਮਣੇ ਸੀ ਚੜ੍ਹਾਵੇ।

Revelation 8:3 (UKJV) And another angel came and stood at the altar, having a golden censer; and there was given unto him much incense, that he should offer it with the prayers of all saints upon the golden altar which was before the throne.

1ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ, ਸਵਰਗ ਵਿੱਚ ਲਗਭਗ ਅੱਧੇ ਘੰਟੇ ਲਈ ਸੱਨਾਟਾ ਛਾ ਗਿਆ।

2ਅਤੇ ਮੈਂ ਉਹਨਾਂ ਸੱਤ ਦੂਤਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਸਾਹਮਣੇ ਖੜ੍ਹੇ ਰਹਿੰਦੇ ਹਨ ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।

3ਇੱਕ ਹੋਰ ਦੂਤ, ਜਿਸ ਕੋਲ ਇੱਕ ਸੋਨੇ ਦਾ ਸੁਨਹਿਰੀ ਧੂਪਦਾਨ ਸੀ, ਆ ਕੇ ਜਗਵੇਦੀ ਤੇ ਖੜ੍ਹਾ ਹੋ ਗਿਆ। ਉਸ ਨੂੰ ਬਹੁਤ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਸੋਨੇ ਦੀ ਜਗਵੇਦੀ ਉੱਤੇ ਜੋ ਸਿੰਘਾਸਣ ਦੇ ਸਾਹਮਣੇ ਸੀ ਚੜ੍ਹਾਵੇ।

4ਧੂਪ ਦਾ ਧੂੰਆਂ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ, ਦੂਤ ਦੇ ਹੱਥੋਂ ਪਰਮੇਸ਼ਵਰ ਦੇ ਅੱਗੇ ਉੱਪਰ ਪਹੁੰਚ ਗਿਆ।

5ਤਦ ਦੂਤ ਨੇ ਧੂਪਦਾਨ ਲਿਆ, ਉਸ ਨੂੰ ਜਗਵੇਦੀ ਦੀ ਅੱਗ ਨਾਲ ਭਰ ਕੇ ਧਰਤੀ ਉੱਤੇ ਸੁੱਟ ਦਿੱਤਾ; ਅਤੇ ਉੱਥੇ ਗਰਜਾਂ, ਗੜਗੜਾਹਟ, ਬਿਜਲੀ ਦੀਆਂ ਲਪਟਾਂ ਅਤੇ ਭੂਚਾਲ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.