8ਉਹਨਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਸਨ ਅਤੇ ਉਹਨਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ।
9ਉਹਨਾਂ ਦੀ ਛਾਤੀਆਂ ਲੋਹੇ ਦੀਆਂ ਪੱਤੀਆਂ ਵਾਂਗ ਸਨ ਅਤੇ ਉਹਨਾਂ ਦੇ ਖੰਭਾਂ ਦੀ ਆਵਾਜ਼ ਲੜਾਈ ਵਿੱਚ ਭੱਜ ਰਹੇ ਬਹੁਤ ਸਾਰੇ ਘੋੜਿਆਂ ਅਤੇ ਰੱਥਾਂ ਦੀ ਗਰਜ ਵਾਂਗ ਸੀ।
10ਉਹਨਾਂ ਕੋਲ ਬਿੱਛੂਆਂ ਦੀ ਤਰ੍ਹਾਂ ਡੰਗ ਮਾਰਨ ਵਾਲੀਆਂ ਪੂਛਾਂ ਸਨ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਪੰਜ ਮਹੀਨਿਆਂ ਤੱਕ ਲੋਕਾਂ ਨੂੰ ਤਸੀਹੇ ਦੇਣ ਦੀ ਸ਼ਕਤੀ ਸੀ।
11ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਸੀ। ਜਿਸ ਦਾ ਇਬਰਾਨੀ ਵਿੱਚ ਨਾਮ ਅਬਾਦੋਨ ਹੈ ਅਤੇ ਯੂਨਾਨੀ ਵਿੱਚ ਅਪੋਲਿਓਨ (ਅਰਥਾਤ ਵਿਨਾਸ਼ਕਾਰੀ) ਹੈ।
12ਪਹਿਲੀ ਮੁਸੀਬਤ ਬੀਤ ਗਈ ਹੈ; ਦੋ ਹੋਰ ਮੁਸੀਬਤਾਂ ਅਜੇ ਆਉਣੀਆਂ ਹਨ।