ਪ੍ਰਕਾਸ਼ ਪੱਤਰ 9

ਅਤੇ ਉਹ ਚਾਰ ਦੂਤ ਜਿਨ੍ਹਾਂ ਨੂੰ ਇਸ ਘੰਟੇ ਅਤੇ ਦਿਨ ਅਤੇ ਮਹੀਨੇ ਅਤੇ ਸਾਲ ਲਈ ਤਿਆਰ ਰੱਖਿਆ ਗਿਆ ਸੀ ਮਨੁੱਖਜਾਤੀ ਦੇ ਇੱਕ ਤਿਹਾਈ ਹਿੱਸੇ ਨੂੰ ਮਾਰਨ ਲਈ ਰਿਹਾ ਕੀਤੇ ਗਏ ਸਨ।

Revelation 9:15 (UKJV) And the four angels were loosed, which were prepared for an hour, and a day, and a month, and a year, in order to slay the third part of men.

13ਫਿਰ ਛੇਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ, ਅਤੇ ਮੈਂ ਸੋਨੇ ਦੀ ਜਗਵੇਦੀ ਦੇ ਚਾਰ ਸਿੰਗਾਂ ਵਿੱਚੋਂ ਇੱਕ ਆਵਾਜ਼ ਸੁਣੀ ਜੋ ਪਰਮੇਸ਼ਵਰ ਦੇ ਸਾਹਮਣੇ ਹੈ।

14ਇਸ ਨੇ ਛੇਵੇਂ ਦੂਤ ਨੂੰ ਕਿਹਾ ਜਿਸ ਕੋਲ ਤੁਰ੍ਹੀ ਸੀ, “ਉਹਨਾਂ ਚਾਰ ਦੂਤਾਂ ਨੂੰ ਛੱਡ ਦਿਓ ਜਿਹੜੇ ਮਹਾਨ ਫ਼ਰਾਤ ਨਦੀ ਉੱਤੇ ਬੰਨ੍ਹੇ ਹੋਏ ਹਨ।”

15ਅਤੇ ਉਹ ਚਾਰ ਦੂਤ ਜਿਨ੍ਹਾਂ ਨੂੰ ਇਸ ਘੰਟੇ ਅਤੇ ਦਿਨ ਅਤੇ ਮਹੀਨੇ ਅਤੇ ਸਾਲ ਲਈ ਤਿਆਰ ਰੱਖਿਆ ਗਿਆ ਸੀ ਮਨੁੱਖਜਾਤੀ ਦੇ ਇੱਕ ਤਿਹਾਈ ਹਿੱਸੇ ਨੂੰ ਮਾਰਨ ਲਈ ਰਿਹਾ ਕੀਤੇ ਗਏ ਸਨ।

16ਤਾਇਨਾਤ ਫ਼ੌਜਾਂ ਦੀ ਗਿਣਤੀ 20 ਕਰੋੜ ਸੀ। ਮੈਂ ਉਹਨਾਂ ਦੀ ਗਿਣਤੀ ਸੁਣੀ।

17ਜਿਨ੍ਹਾਂ ਘੋੜਿਆਂ ਅਤੇ ਸਵਾਰਾਂ ਨੂੰ ਮੈਂ ਆਪਣੇ ਦਰਸ਼ਨ ਵਿੱਚ ਵੇਖਿਆ ਸੀ ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ: ਉਹਨਾਂ ਦੀਆਂ ਛਾਤੀਆਂ ਦੇ ਪੱਤੇ ਅੱਗ ਦੀ ਤਰ੍ਹਾਂ ਲਾਲ, ਗੂੜ੍ਹੇ ਨੀਲੇ ਅਤੇ ਗੰਧਕ ਦੇ ਰੂਪ ਵਿੱਚ ਪੀਲੇ ਸਨ। ਘੋੜਿਆਂ ਦੇ ਸਿਰ ਸ਼ੇਰਾਂ ਦੇ ਸਿਰਾਂ ਵਰਗੇ ਸਨ ਅਤੇ ਉਹਨਾਂ ਦੇ ਮੂੰਹਾ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿਕਲਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.