11ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਸੀ। ਜਿਸ ਦਾ ਇਬਰਾਨੀ ਵਿੱਚ ਨਾਮ ਅਬਾਦੋਨ ਹੈ ਅਤੇ ਯੂਨਾਨੀ ਵਿੱਚ ਅਪੋਲਿਓਨ (ਅਰਥਾਤ ਵਿਨਾਸ਼ਕਾਰੀ) ਹੈ।
12ਪਹਿਲੀ ਮੁਸੀਬਤ ਬੀਤ ਗਈ ਹੈ; ਦੋ ਹੋਰ ਮੁਸੀਬਤਾਂ ਅਜੇ ਆਉਣੀਆਂ ਹਨ।
13ਫਿਰ ਛੇਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ, ਅਤੇ ਮੈਂ ਸੋਨੇ ਦੀ ਜਗਵੇਦੀ ਦੇ ਚਾਰ ਸਿੰਗਾਂ ਵਿੱਚੋਂ ਇੱਕ ਆਵਾਜ਼ ਸੁਣੀ ਜੋ ਪਰਮੇਸ਼ਵਰ ਦੇ ਸਾਹਮਣੇ ਹੈ।
14ਇਸ ਨੇ ਛੇਵੇਂ ਦੂਤ ਨੂੰ ਕਿਹਾ ਜਿਸ ਕੋਲ ਤੁਰ੍ਹੀ ਸੀ, “ਉਹਨਾਂ ਚਾਰ ਦੂਤਾਂ ਨੂੰ ਛੱਡ ਦਿਓ ਜਿਹੜੇ ਮਹਾਨ ਫ਼ਰਾਤ ਨਦੀ ਉੱਤੇ ਬੰਨ੍ਹੇ ਹੋਏ ਹਨ।”
15ਅਤੇ ਉਹ ਚਾਰ ਦੂਤ ਜਿਨ੍ਹਾਂ ਨੂੰ ਇਸ ਘੰਟੇ ਅਤੇ ਦਿਨ ਅਤੇ ਮਹੀਨੇ ਅਤੇ ਸਾਲ ਲਈ ਤਿਆਰ ਰੱਖਿਆ ਗਿਆ ਸੀ ਮਨੁੱਖਜਾਤੀ ਦੇ ਇੱਕ ਤਿਹਾਈ ਹਿੱਸੇ ਨੂੰ ਮਾਰਨ ਲਈ ਰਿਹਾ ਕੀਤੇ ਗਏ ਸਨ।