29ਕਿਉਂਕਿ ਪਰਮੇਸ਼ਵਰ ਦੀਆਂ ਦਾਤਾਂ ਅਤੇ ਉਸ ਦਾ ਸੱਦਾ ਅਟੱਲ ਹੈ।
30ਜਿਵੇਂ ਕਿ ਤੁਸੀਂ ਇੱਕ ਸਮੇਂ ਪਰਮੇਸ਼ਵਰ ਦੀ ਅਣ-ਆਗਿਆਕਾਰੀ ਕੀਤੀ ਸੀ, ਹੁਣ ਉਹਨਾਂ ਦੀ ਅਣ-ਆਗਿਆਕਾਰੀ ਕਰਕੇ ਮਿਹਰ ਪ੍ਰਾਪਤ ਕੀਤੀ ਹੈ।
31ਇਸ ਲਈ ਉਹ ਹੁਣ ਅਣ-ਆਗਿਆਕਾਰੀ ਹੋ ਗਏ ਹਨ ਤਾਂ ਜੋ ਉਹ ਵੀ ਹੁਣ ਤੁਹਾਡੇ ਤੇ ਪਰਮੇਸ਼ਵਰ ਦੀ ਮਿਹਰ ਦੇ ਨਤੀਜੇ ਵਜੋਂ ਦਇਆ ਪ੍ਰਾਪਤ ਕਰ ਸਕਣ।
32ਕਿਉਂਕਿ ਪਰਮੇਸ਼ਵਰ ਨੇ ਹਰ ਕਿਸੇ ਨੂੰ ਅਣ-ਆਗਿਆਕਾਰੀ ਦੀ ਸੀਮਾ ਦੇ ਅੰਦਰ ਰੱਖਿਆ ਹੈ ਤਾਂ ਜੋ ਉਹ ਹਰ ਕਿਸੇ ਤੇ ਦਯਾ ਕਰ ਸਕੇ।
33ਵਾਹ, ਕਿੰਨਾ ਵਧੀਆ ਹੈ, ਪਰਮੇਸ਼ਵਰ ਦੀ ਬੁੱਧ ਅਤੇ ਗਿਆਨ ਦੇ ਧਨ ਦੀ ਡੂੰਘਾਈ! ਉਸ ਦੇ ਨਿਆਂਉ ਕਿੰਨਾ ਰਹੱਸਮਈ ਹੈ ਅਤੇ ਉਸ ਦੇ ਰਸਤੇ ਲੱਭਣ ਤੋਂ ਪਰੇ ਹਨ!