ਰੋਮਿਆਂ 14

ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਖਾਣ ਦੇ ਕਾਰਨ ਦੁੱਖੀ ਹੋਵੇ, ਤਾਂ ਤੁਸੀਂ ਹੁਣ ਪਿਆਰ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਹੋ। ਆਪਣੇ ਖਾਣ ਨਾਲ ਕਿਸੇ ਅਜਿਹੇ ਵਿਅਕਤੀ ਦਾ ਨਾਸ਼ ਨਾ ਕਰੋ ਜਿਸ ਦੇ ਲਈ ਮਸੀਹ ਮਰਿਆ ਸੀ।

Romans 14:15 (UKJV) But if your brother be grieved with your food, now walk you not charitably. Destroy not him with your food, for whom Christ died.

13ਇਸ ਲਈ ਆਓ ਆਪਾਂ ਇੱਕ-ਦੂਜੇ ਉੱਤੇ ਦੋਸ਼ ਲਾਉਣਾ ਬੰਦ ਕਰੀਏ। ਇਸ ਦੀ ਬਜਾਏ, ਕਿਸੇ ਵੀ ਭਰਾ ਜਾਂ ਭੈਣ ਦੇ ਰਾਹ ਵਿੱਚ ਕੋਈ ਠੋਕਰ ਜਾਂ ਰੁਕਾਵਟ ਦਾ ਕਾਰਨ ਨਾ ਬਣੀਏ।

14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਕੁਝ ਵੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ। ਪਰ ਜੇ ਕੋਈ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਵਿਅਕਤੀ ਲਈ ਉਹ ਅਸ਼ੁੱਧ ਹੈ।

15ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਖਾਣ ਦੇ ਕਾਰਨ ਦੁੱਖੀ ਹੋਵੇ, ਤਾਂ ਤੁਸੀਂ ਹੁਣ ਪਿਆਰ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਹੋ। ਆਪਣੇ ਖਾਣ ਨਾਲ ਕਿਸੇ ਅਜਿਹੇ ਵਿਅਕਤੀ ਦਾ ਨਾਸ਼ ਨਾ ਕਰੋ ਜਿਸ ਦੇ ਲਈ ਮਸੀਹ ਮਰਿਆ ਸੀ।

16ਇਸ ਲਈ ਜਿਹੜੀ ਚੰਗੀ ਚੀਜ਼ ਤੁਸੀਂ ਜਾਣਦੇ ਹੋ ਉਸ ਨੂੰ ਅਪਮਾਨ ਨਾ ਕਰੋ।

17ਕਿਉਂਕਿ ਪਰਮੇਸ਼ਵਰ ਦਾ ਰਾਜ ਖਾਣ-ਪੀਣ ਦਾ ਵਿਸ਼ਾ ਨਹੀਂ ਹੈ, ਪਰ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਸ਼ਾਂਤੀ ਅਤੇ ਅਨੰਦ ਦਾ ਵਿਸ਼ਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.