10ਫਿਰ, ਬਚਨ ਕਹਿੰਦਾ ਹੈ, “ਤੁਸੀਂ ਗ਼ੈਰ-ਯਹੂਦੀਓ, ਉਸ ਦੇ ਲੋਕਾਂ ਨਾਲ ਖੁਸ਼ ਹੋਵੋ।”
11ਅਤੇ ਦੁਬਾਰਾ ਫਿਰ ਕਹਿੰਦਾ ਹੈ, “ਸਾਰੇ ਗ਼ੈਰ-ਯਹੂਦੀਓ, ਪ੍ਰਭੂ ਦੀ ਉਸਤਤ ਕਰੋ; ਹੇ ਸਾਰੇ ਲੋਕੋ ਉਸ ਦੀ ਉਸਤਤ ਕਰੋ।”
12ਅਤੇ ਯਸ਼ਾਯਾਹ ਫਿਰ ਕਹਿੰਦਾ ਹੈ, “ਯੱਸੀ ਦੀ ਜੜ੍ਹ ਉੱਭਰੇਗੀ, ਉਹ ਜੋ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ; ਪਰਾਈਆਂ ਕੌਮਾਂ ਉਸ ਵਿੱਚ ਆਸ ਰੱਖਣਗੀਆਂ।”
13ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।
14ਹੇ ਮੇਰੇ ਭਰਾਵੋ ਅਤੇ ਭੈਣੋ, ਮੈਨੂੰ ਖੁਦ ਯਕੀਨ ਹੈ ਕਿ ਤੁਸੀਂ ਖੁਦ ਭਲਾਈ ਨਾਲ ਭਰੇ ਹੋਏ ਹੋ, ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ-ਦੂਜੇ ਨੂੰ ਸਿੱਖਿਆ ਦੇਣ ਦੇ ਯੋਗ ਹੋ।