ਰੋਮਿਆਂ 15

ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀ ਕਲੀਸਿਆ ਯੇਰੂਸ਼ਲੇਮ ਵਿੱਚ ਪ੍ਰਭੂ ਦੇ ਸੰਤਾਂ ਦੇ ਲਈ ਜੋ ਗਰੀਬ ਸਨ ਯੋਗਦਾਨ ਪਾ ਕੇ ਖੁਸ਼ ਸਨ।

Romans 15:26 (UKJV) For it has pleased them of Macedonia and Achaia to make a certain contribution for the poor saints which are at Jerusalem.

24ਇਹ ਮੇਰੇ ਲਈ ਸੰਭਵ ਹੋਵੇਗਾ ਜਦੋਂ ਮੈਂ ਸਪੇਨ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਂਦੇ ਸਮੇਂ ਮਿਲੋਗੇ ਅਤੇ ਕੁਝ ਸਮੇਂ ਲਈ ਤੁਹਾਡੀ ਸੰਗਤੀ ਦਾ ਆਨੰਦ ਲਵਾਂਗਾ ਅਤੇ ਤੁਹਾਡੀ ਸਹਾਇਤਾ ਪ੍ਰਾਪਤ ਕਰਾਂਗਾ।

25ਪਰ ਹੁਣ, ਮੈਂ ਯੇਰੂਸ਼ਲੇਮ ਨੂੰ ਜਾ ਰਿਹਾ ਹਾਂ, ਉੱਥੇ ਪ੍ਰਭੂ ਦੇ ਸੰਤਾਂ ਦੀ ਸੇਵਾ ਕਰਨ ਲਈ ਜਾਂਦਾ ਹਾਂ।

26ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀ ਕਲੀਸਿਆ ਯੇਰੂਸ਼ਲੇਮ ਵਿੱਚ ਪ੍ਰਭੂ ਦੇ ਸੰਤਾਂ ਦੇ ਲਈ ਜੋ ਗਰੀਬ ਸਨ ਯੋਗਦਾਨ ਪਾ ਕੇ ਖੁਸ਼ ਸਨ।

27ਉਹ ਇਸ ਨੂੰ ਕਰਨ ਵਿੱਚ ਖੁਸ਼ ਸਨ, ਅਤੇ ਸੱਚ-ਮੁੱਚ ਉਹ ਉਹਨਾਂ ਦੇ ਕਰਜ਼ਦਾਰ ਹਨ। ਕਿਉਂਕਿ ਜੇ ਗ਼ੈਰ-ਯਹੂਦੀਆਂ ਨੇ ਯਹੂਦੀਆਂ ਦੀਆਂ ਆਤਮਿਕ ਬਰਕਤਾਂ ਵਿੱਚ ਹਿੱਸਾ ਲਿਆ ਹੈ, ਤਾਂ ਉਹ ਯਹੂਦੀਆਂ ਦੇ ਨਾਲ ਆਪਣੀਆਂ ਸਰੀਰਕ ਬਰਕਤਾਂ ਵੀ ਸਾਂਝਿਆਂ ਕਰਨ।

28ਜਿਵੇਂ ਹੀ ਮੈਂ ਇਹ ਦਾਨ ਦੇ ਦਿੱਤਾ ਅਤੇ ਉਹਨਾਂ ਦਾ ਇਹ ਨੇਕ ਕੰਮ ਪੂਰਾ ਕਰ ਲਿਆ, ਮੈਂ ਸਪੇਨ ਜਾਂਦੇ ਹੋਏ ਤੁਹਾਨੂੰ ਮਿਲਣ ਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.